ਲੌਂਗੋਵਾਲ, (ਵਸ਼ਿਸ਼ਟ)- ਅਨਾਜ ਮੰਡੀ ’ਚ ਇਕ ਦੁਕਾਨ ਅਤੇ ਦਫਤਰ ’ਚ ਅੱਗ ਲੱਗਣ ਕਾਰਨ ਕੀਮਤੀ ਸਾਮਾਨ ਤੇ ਜ਼ਰੂਰੀ ਦਸਤਾਵੇਜ਼ ਸਡ਼ ਕੇ ਸਵਾਹ ਹੋ ਗਏ। ਦੁਕਾਨਦਾਰ ਵਿਸ਼ਨੂੰ ਕੁਮਾਰ ਪੁੱਤਰ ਲਾਲ ਚੰਦ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰ ਕੇ ਆਪਣੀ ਦੁਕਾਨ ’ਤੇ ਬਣੀ ਰਿਹਾਇਸ਼ ’ਚ ਚਲਾ ਗਿਆ। ਅੱਧੀ ਰਾਤ ਤੋਂ ਬਾਅਦ ਦੁਕਾਨ ਦੇ ਅੰਦਰੋਂ ਉੱਠਿਆ ਧੂੰਆਂ ਅੰਦਰ ਬਣੀਆਂ ਪੌਡ਼ੀਆਂ ਰਾਹੀਂ ਜਦੋਂ ਉਨ੍ਹਾਂ ਦੇ ਘਰ ’ਚ ਦਾਖਲ ਹੋਇਆ ਅਤੇ ਉਨ੍ਹਾਂ ਦਾ ਦਮ ਘੁਟਣ ਲੱਗਾ ਤਾਂ ਉਨ੍ਹਾਂ ਵੇਖਿਆ ਕਿ ਦੁਕਾਨ ਅੰਦਰ ਭਿਆਨਕ ਅੱਗ ਲੱਗੀ ਹੋਈ ਸੀ। ਉਨ੍ਹਾਂ ਨੇਡ਼ਲੇ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਤਾਂ ਪਾ ਲਿਆ ਪਰ ਤਦ ਤੱਕ ਦੁਕਾਨ ’ਚ ਰੱਖੇ ਦੋ ਲੱਖ ਦੇ ਕਰੀਬ ਰੁਪਏ ਦੀ ਕੀਮਤ ਦੇ ਸਪਰੇਅ ਪੰਪ, ਕੀਟਨਾਸ਼ਕ ਦਵਾਈਆਂ ਦੇ ਡੱਬੇ ਅਤੇ ਜ਼ਰੂਰੀ ਕਾਗ਼ਜ਼ਾਤ ਸਡ਼ ਕੇ ਸਵਾਹ ਹੋ ਗਏ।
ਵੱਖ-ਵੱਖ ਮਾਮਲਿਅਾਂ ’ਚ ਨਸ਼ੇ ਵਾਲੇ ਪਦਾਰਥਾਂ ਸਣੇ 3 ਗ੍ਰਿਫ਼ਤਾਰ
NEXT STORY