ਅਯੁੱਧਿਆ (ਇੰਟ.) - ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ਦੀ ਜਾਂਚ ਦਾ ਘੇਰਾ ਲਗਾਤਾਰ ਵਧਦਾ ਜਾ ਰਿਹਾ ਹੈ। ਵਿਸ਼ੇਸ਼ ਜਾਂਚ ਦਲ (SIT) ਦੀ ਜਾਂਚ ਹੁਣ ਕੇਵਲ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੱਕ ਹੀ ਸੀਮਤ ਨਹੀਂ ਰਹੇਗੀ, ਬਲਕਿ ਦਾਨ ਰਾਸ਼ੀ ਦੀ ਗਿਣਤੀ ਨਾਲ ਜੁੜੇ ਬੈਂਕ ਮੁਲਾਜ਼ਮਾਂ, ਕੁਲੈਕਸ਼ਨ ਏਜੰਸੀ ਅਤੇ ਗਿਣਤੀ ਕਰਮਚਾਰੀਆਂ ਦੀ ਨਿਯੁਕਤੀ ਕਰਵਾਉਣ ਵਾਲੇ ਲੋਕਾਂ ’ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ। ਸੂਤਰਾਂ ਅਨੁਸਾਰ, ਜਾਂਚ ਅੱਗੇ ਵਧਣ ’ਤੇ ਕੁਝ ਨਵੇਂ ਨਾਂ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਵੀ - ਉੱਤਰਾਖੰਡ: ਡੂੰਘੀ ਖੱਡ ’ਚ ਡਿੱਗਿਆ ਫੌਜੀ ਵਾਹਨ, ਪੰਜਾਬ ਦਾ ਪੁੱਤ ਸ਼ਹੀਦ, ਕਈ ਹੋਰ ਜ਼ਖ਼ਮੀ
ਸੂਤਰਾਂ ਦਾ ਕਹਿਣਾ ਹੈ ਕਿ SIT ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਕਰੀਬ 40 ਦਿਨਾਂ ਦੌਰਾਨ ਲੱਗਭਗ 70 ਵਾਰ ਚੜ੍ਹਾਵੇ ਦੀ ਧਨ ਰਾਸ਼ੀ ’ਚ ਹੇਰਾਫੇਰੀ ਕੀਤੀ। ਮੁਲਜ਼ਮਾਂ ਕੋਲੋਂ ਇਕ ਹਜ਼ਾਰ ਅਮਰੀਕੀ ਡਾਲਰ ਅਤੇ ਵਿਦੇਸ਼ੀ ਮੁਦਰਾਵਾਂ ਵੀ ਬਰਾਮਦ ਹੋਈਆਂ ਹਨ। ਅਜਿਹੇ ’ਚ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਗਿਣਤੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਬੈਂਕ ਮੁਲਾਜ਼ਮਾਂ ਨੇ ਇਨ੍ਹਾਂ ਘਟਨਾਵਾਂ ’ਤੇ ਧਿਆਨ ਕਿਉਂ ਨਹੀਂ ਦਿੱਤਾ। ਜੇ ਕਿਸੇ ਪੱਧਰ ’ਤੇ ਜਾਣਬੁੱਝ ਕੇ ਲਾਪ੍ਰਵਾਹੀ ਜਾਂ ਅਣਦੇਖੀ ਹੋਈ ਹੈ ਤਾਂ ਸਬੰਧਤ ਲੋਕਾਂ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ। ਇਸ ਮਾਮਲੇ ਦੀ ਜਾਂਚ ਅਯੁੱਧਿਆ ਦੇ ਪੁਲਸ ਸੁਪਰਡੈਂਟ ਆਸ਼ੂਤੋਸ਼ ਤ੍ਰਿਪਾਠੀ ਨੂੰ ਸੌਂਪ ਦਿੱਤੀ ਗਈ ਹੈ।
ਪੜ੍ਹੋ ਇਹ ਵੀ - ਉੱਤਰਾਖੰਡ ਦੇ ਚਮੋਲੀ ’ਚ ਫਟਿਆ ਬੱਦਲ, ਬਿਜਲੀ ਡਿੱਗਣ ਨਾਲ 16 ਮੌਤਾਂ, ਘਰਾਂ-ਦੁਕਾਨਾਂ ’ਚ ਵੜਿਆ ਮਲਬਾ
ਜਾਂਚ ਏਜੰਸੀਆਂ ਇਹ ਵੀ ਪਤਾ ਲਗਾ ਰਹੀਆਂ ਹਨ ਕਿ ਗਿਣਤੀ ਕਰਮਚਾਰੀਆਂ ਦੀ ਨਿਯੁਕਤੀ ਕਿਸ ਦੀ ਸਿਫਾਰਸ਼ ’ਤੇ ਹੋਈ, ਉਨ੍ਹਾਂ ਨੂੰ ਬਿਨਾਂ ਉਚਿਤ ਤਸਦੀਕ ਦੇ ਇਸ ਮਹੱਤਵਪੂਰਨ ਜ਼ਿੰਮੇਵਾਰੀ ’ਚ ਕਿਵੇਂ ਲਗਾਇਆ ਗਿਆ ਅਤੇ ਕੀ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਜਾਂ ਜਨ-ਪ੍ਰਤੀਨਿਧ ਦੀ ਸਿਫਾਰਸ਼ ਇਸ ’ਚ ਸ਼ਾਮਲ ਸੀ। ਦਾਨ ਰਾਸ਼ੀ ਦੀ ਗਿਣਤੀ ਦੀ ਜ਼ਿੰਮੇਵਾਰੀ ਭਾਰਤੀ ਸਟੇਟ ਬੈਂਕ ਨੂੰ ਸੌਂਪੀ ਗਈ ਸੀ। ਬੈਂਕ ਵੱਲੋਂ ਇਸ ਕੰਮ ਲਈ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਸੀ, ਜਦੋਂ ਕਿ ਨਕਦੀ ਸੰਗ੍ਰਹਿ ਦਾ ਕੰਮ ਇਕ ਅਧਿਕਾਰਤ ਕੁਲੈਕਸ਼ਨ ਏਜੰਸੀ ਜ਼ਰੀਏ ਕੀਤਾ ਜਾਂਦਾ ਸੀ। ਜਾਂਚ ’ਚ ਇਨ੍ਹਾਂ ਸਾਰਿਆਂ ਦੀ ਭੂਮਿਕਾ ਦੀ ਪੜਤਾਲ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ - ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼ ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਮੀਂਹ
SIT ਰਿਪੋਰਟ ’ਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਮੰਦਰ ਟਰੱਸਟ ਨੂੰ ਕਾਫ਼ੀ ਪਹਿਲਾਂ ਹੀ ਗੜਬੜੀ ਦਾ ਖਦਸ਼ਾ ਹੋ ਗਿਆ ਸੀ। ਸਤੰਬਰ 2024 ਅਤੇ ਫਰਵਰੀ 2025 ’ਚ ਟਰੱਸਟ ਅਤੇ ਬੈਂਕ ’ਚ ਦਾਨ ਰਾਸ਼ੀ ਦੀ ਗਿਣਤੀ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸ. ਓ. ਪੀ.) ਤੈਅ ਕੀਤੀ ਗਈ ਸੀ ਪਰ ਬਾਅਦ ’ਚ ਉਸ ਦਾ ਪਾਲਣ ਨਹੀਂ ਕੀਤਾ ਗਿਆ। ਰਿਪੋਰਟ ’ਚ ਇਸ ਨੂੰ ਗੰਭੀਰ ਅਤੇ ਜਾਣਬੁੱਝ ਕੇ ਕੀਤੀ ਗਈ ਲਾਪ੍ਰਵਾਹੀ ਦੱਸਿਆ ਗਿਆ ਹੈ। ਜਾਂਚ ’ਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਰਾਮਸ਼ੰਕਰ ਯਾਦਵ ਉਰਫ ਟਿੰਨੂ ਕੋਲ ਬਿਨਾਂ ਕਿਸੇ ਅਧਿਕਾਰਤ ਹੁਕਮ ਦੇ ਦਾਨਪਾਤਰ (ਹੁੰਡੀ) ਦੀਆਂ ਚਾਬੀਆਂ ਸਨ। ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਉਸ ਨੂੰ ਇਹ ਅਧਿਕਾਰ ਕਿਸ ਦੇ ਹੁਕਮ ’ਤੇ ਮਿਲਿਆ।
ਪੜ੍ਹੋ ਇਹ ਵੀ - 'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ ਸਕਦੇ..!' ਦਿੱਲੀ ਅਦਾਲਤ ਦੀ ਟਿੱਪਣੀ
ਚੰਪਤ ਰਾਏ ਦੇ ਅਸਤੀਫ਼ੇ ’ਤੇ 11 ਜੁਲਾਈ ਨੂੰ ਫੈਸਲਾ
ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਕਿਹਾ ਹੈ ਕਿ ਰਾਮ ਮੰਦਰ ’ਚ ਭਗਤਾਂ ਵੱਲੋਂ ਚੜ੍ਹਾਇਆ ਗਿਆ ਸੋਨਾ-ਚਾਂਦੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਚੜ੍ਹਾਵਾ ਚੋਰੀ ਮਾਮਲੇ ਦੇ ਦੋਸ਼ੀਆਂ ਨੂੰ ਕਾਨੂੰਨ ਤਹਿਤ ਸਜ਼ਾ ਦਿਵਾਈ ਜਾਵੇਗੀ। ਟਰੱਸਟ ਦੇ ਖਜ਼ਾਨਚੀ ਸਵਾਮੀ ਗੋਵਿੰਦਦੇਵ ਗਿਰੀ ਨੇ ਦੱਸਿਆ ਕਿ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫ਼ੇ ਮਿਲ ਗਏ ਹਨ। ਇਨ੍ਹਾਂ ’ਤੇ ਟਰੱਸਟ ਦੀ 11 ਜੁਲਾਈ ਨੂੰ ਹੋਣ ਵਾਲੀ ਬੈਠਕ ’ਚ ਫੈਸਲਾ ਲਿਆ ਜਾਵੇਗਾ। ਉੱਥੇ ਹੀ, ਕਥਾਵਾਚਕ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਇਸ ਮਾਮਲੇ ’ਤੇ ਭਾਵੁਕ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਗਵਾਨ ਰਾਮ ਦੇ ਮੰਦਰ ਦੀ ਆਸਥਾ ਨਾਲ ਜੁੜਿਆ ਇਹ ਮਾਮਲਾ ਬੇਹੱਦ ਦੁਖਦਾਈ ਹੈ ਅਤੇ ਇਸ ’ਚ ਸ਼ਾਮਲ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਪੜ੍ਹੋ ਇਹ ਵੀ - Delhi Airport 'ਤੇ IndiGo ਦੀ flight 'ਚ ਮਚੀ ਹਾਹਾਕਾਰ, ਬਿਨਾਂ AC ਤੋਂ ਬੈਠੇ ਯਾਤਰੀ, ਹੋਏ ਪਸੀਨੋ ਪਸੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
GST 'ਚ ਵੱਡੇ ਬਦਲਾਅ ਦੀ ਤਿਆਰੀ ! Inverted Duty Structure ਦੀਆਂ ਰੁਕਾਵਟਾਂ ਦੂਰ ਕਰਨ ਦੀ ਉੱਠੀ ਮੰਗ
NEXT STORY