ਕਿਸ਼ਨਪੁਰਾ ਕਲਾਂ, (ਭਿੰਡਰ)- ਅੱਜ ਜ਼ੋਨ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਕਸਬਾ ਕਿਸ਼ਨਪੁਰਾ ਕਲਾਂ ਤੇ ਆਸ-ਪਾਸ ਦੇ ਪਿੰਡਾਂ ’ਚ ਅਮਨ-ਅਮਾਨ ਨਾਲ ਨੇਪਰੇ ਚਡ਼੍ਹ ਗਈਅਾਂ। ਜਦੋਂ ਸਥਾਨਕ ਕਸਬੇ ਕਿਸ਼ਨਪੁਰਾ ਕਲਾਂ, ਦਾਇਆ ਕਲਾਂ, ਕੋਕਰੀ ਬੁੱਟਰਾਂ, ਕੋਕਰੀ ਵਹਿਣੀਵਾਲ, ਤਲਵੰਡੀ ਮੱਲ੍ਹੀਆਂ, ਕਿਸ਼ਨਪੁਰਾ ਖੁਰਦ, ਇੰਦਰਗਡ਼੍ਹ, ਭਿੰਡਰ ਕਲਾਂ, ਭਿੰਡਰ ਖੁਰਦ, ਜੀਂਦਡ਼ਾ, ਨਸੀਰੇਵਾਲਾ, ਰੌਸ਼ਨਵਾਲਾ ਆਦਿ ਪਿੰਡਾਂ ਦੌਰਾ ਕੀਤਾ ਗਿਆ ਤਾਂ ਇਨ੍ਹਾਂ ਵੋਟਾਂ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵੋਟਰ ਸਵੇਰੇ 8 ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਪੋਲਿੰਗ ਬੂਥਾਂ ’ਤੇ ਲੰਮੀਆਂ ਕਤਾਰਾਂ ’ਚ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਦੇਖੇ ਗਏ। ਸ਼ਾਮ 4 ਵਜੇ ਤੱਕ ਬਿਨਾਂ ਕਿਸੇ ਲਡ਼ਾਈ-ਝਗਡ਼ੇ ਦੇ ਉਕਤ ਪਿੰਡਾਂ ਦੇ ਪੋਲਿੰਗ ਬੂਥਾਂ ’ਤੇ 55 ਫੀਸਦੀ ਵੋਟ ਪੋਲਿੰਗ ਹੋਈ। ਇਨ੍ਹਾਂ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾਡ਼੍ਹਨ ਲਈ ਪੁਲਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਵੱਲੋਂ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਧਰਮਕੋਟ ਤੋਂ ਸਤੀਸ਼ ਅਨੁਸਾਰ : ਧਰਮਕੋਟ ਹਲਕੇ ਅੰਦਰ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚਡ਼੍ਹੀਆਂ। ਇਨ੍ਹਾਂ ਵੋਟਾਂ ਸਬੰਧੀ ਲੋਕਾਂ ’ਚ ਬਹੁਤਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ ਅਤੇ ਪੋਲਿੰਗ ਬੂਥਾਂ ’ਤੇ ਵੀ ਵੋਟਰਾਂ ਦੀਅਾਂ ਲੰਮੀਆਂ ਲਾਈਨਾਂ ਨਹੀਂ ਸਨ। ਇਸ ਸਬੰਧੀ ਵੱਖ-ਵੱਖ ਪਿੰਡਾਂ ’ਚ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਵੋਟਾਂ ਸਬੰਧੀ ਸਵੇਰ ਤੋਂ ਹੀ ਵੋਟਰ ਘੱਟ ਗਿਣਤੀ ’ਚ ਵੋਟ ਪਾਉਣ ਪਹੁੰਚ ਰਹੇ ਹਨ। ਸ਼ਾਮ 5 ਵਜੇ ਤੱਕ ਧਰਮਕੋਟ ਹਲਕੇ ’ਚ 50 ਫੀਸਦੀ ਤੋਂ ਉੱਪਰ ਪੋਲਿੰਗ ਹੋ ਚੁੱਕੀ ਸੀ। ਸਵੇਰ ਤੋਂ ਹੀ ਪੋਲਿੰਗ ਦੀ ਰਫਤਾਰ ਬਹੁਤ ਘੱਟ ਸੀ, ਜਦਕਿ ਪੋਲਿੰਗ ਨੂੰ ਲੈ ਕੇ ਧਰਮਕੋਟ ਹਲਕੇ ਅੰਦਰ ਪੁਲਸ ਵੱਲੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਸਨ ਅਤੇ ਪੁਲਸ ਅਧਿਕਾਰੀਅਾਂ ਵੱਲੋਂ ਵੀ ਲਗਾਤਾਰ ਪੋਲਿੰਗ ਬੂਥਾਂ ’ਤੇ ਸੁਰੱਖਿਆ ਦਾ ਜਾਇਜ਼ਾ ਲਿਆ ਜਾ ਰਿਹਾ ਸੀ।
ਵਿਧਾਇਕ ਲੋਹਗਡ਼੍ਹ ਨੇ ਕੀਤਾ ਆਪਣੀ ਵੋਟ ਦਾ ਇਸਤੇਮਾਲ
ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਜਿਥੇ ਹਲਕੇ ਦੇ ਵੋਟਰਾਂ ਵੱਲੋਂ ਆਪਣੀਅਾਂ ਵੋਟਾਂ ਦਾ ਇਸਤੇਮਾਲ ਕੀਤਾ ਗਿਆ, ਉਥੇ ਹੀ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ ਵੱਲੋਂ ਆਪਣੇ ਨਗਰ ਪਿੰਡ ਲੋਹਗਡ਼੍ਹ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਇਨ੍ਹਾਂ ਚੋਣਾਂ ’ਚ ਕਾਂਗਰਸ ਦੇ ਉਮੀਦਵਾਰਾਂ ਦੀ ਜਿੱਤ ਦਾ ਦਾਅਵਾ ਕੀਤਾ।
8 ਪੇਟੀਆਂ ਸ਼ਰਾਬ ਸਮੇਤ ਇਕ ਗ੍ਰਿਫਤਾਰ, ਇਕ ਫਰਾਰ
NEXT STORY