ਚੰਡੀਗਡ਼੍ਹ, (ਸੁਸ਼ੀਲ)- ਬਹਿਲਾਣਾ ਵਿਚ 35 ਸਾਲ ਦੇ ਵਿਅਕਤੀ ਨੇ ਵੀਰਵਾਰ ਦੁਪਹਿਰ ਨੂੰ ਫਾਹ ਲੈ ਲਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਫਾਹੇ ਤੋਂ ਉਤਾਰਿਆ ਤੇ ਜੀ. ਐੱਮ. ਸੀ. ਐੱਚ. 32 ਲੈ ਕੇ ਗਈ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਅੈਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਵਜੋਂ ਹੋਈ। ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਸੈਕਟਰ-31 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਵੀਰਵਾਰ ਦੁਪਹਿਰ ਸਾਢੇ ਤਿੰਨ ਵਜੇ ਦੀ ਹੈ। ਬਹਿਲਾਣਾ ਨਿਵਾਸੀ ਰਜਨੀ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਕਿ ਉਸ ਦੇ ਪਤੀ ਨੇ ਕਮਰੇ ’ਚ ਪੱਖੇ ਨਾਲ ਫਾਹ ਲਾ ਲਿਆ ਹੈ। ਸੂਚਨਾ ਮਿਲਦਿਅਾਂ ਹੀ ਪੀ. ਸੀ. ਆਰ. ਤੇ ਸੈਕਟਰ 31 ਥਾਣਾ ਪੁਲਸ ਮੌਕੇ ’ਤੇ ਪਹੁੰਚੀ। ਰਜਨੀ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਉਸ ਦੇ ਪਤੀ ਨੇ ਇਹ ਕਦਮ ਕਿਉਂ ਚੁੱਕਿਆ।
ਦੋ ਅਕਾਊਂਟੈਂਟਾਂ ਨੇ ਕੰਪਨੀ ਨੂੰ ਲਾਇਆ ਇਕ ਕਰੋਡ਼ 23 ਲੱਖ ਦਾ ਚੂਨਾ
NEXT STORY