ਬਰਨਾਲਾ (ਵਿਸ਼ੇਸ਼): ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਭਾਜਪਾ ਨੇ ਕੇਵਲ ਸਿੰਘ ਢਿੱਲੋਂ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ। ਜਿਸ ਦਿਨ ਭਾਜਪਾ ਨੇ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਸੀ, ਉਸ ਤੋਂ ਇਕ ਦਿਨ ਪਹਿਲਾਂ ਹੀ ਕੇਵਲ ਢਿੱਲੋਂ ਭਾਜਪਾ ’ਚ ਸ਼ਾਮਲ ਹੋਏ ਸਨ। ਬਰਨਾਲਾ ਤੋਂ ਸਾਬਕਾ ਵਿਧਾਇਕ ਢਿੱਲੋਂ ਨੂੰ ਟਿਕਟ ਦੇਣ ਦਾ ਭਾਜਪਾ ਨੂੰ ਕੋਈ ਫ਼ਾਇਦਾ ਨਹੀਂ ਹੋਇਆ। ਇੰਨੀ ਮਿਹਨਤ ਤੋਂ ਬਾਅਦ ਕੇਵਲ ਢਿੱਲੋਂ ਨੂੰ ਪਾਰਟੀ ’ਚ ਲਿਆਂਦਾ ਗਿਆ, ਟਿਕਟ ਦਿੱਤੀ ਗਈ ਪਰ ਉਹ ਹਾਰ ਗਏ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਹੋਈ ਮਾੜੀ ਹਾਲਤ ਤੋਂ ਬਾਅਦ ਵੀ ਸੰਭਲ ਨਹੀਂ ਸਕੀ ਕਾਂਗਰਸ
ਇਸ ਹਾਰ ਨੂੰ ਸਮਝਣ ਦੀ ਬਜਾਏ ਭਾਜਪਾ ਇਸ ਗੱਲੋਂ ਖੁਸ਼ ਹੈ ਕਿ ਉਸ ਨੂੰ 9.33 ਫ਼ੀਸਦੀ ਵੋਟਾਂ ਮਿਲੀਆਂ ਅਤੇ ਉਹ ਅਕਾਲੀ ਦਲ ਤੋਂ ਉਪਰ ਹੈ। ਉਂਝ ਤਾਂ ਇਹ ਹਾਰ ਕਾਫ਼ੀ ਸੰਭਾਵਿਤ ਸੀ ਕਿਉਂਕਿ ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦਾ ਸੀਟ ਗਣਿਤ 2 ਰਹਿ ਗਿਆ ਸੀ ਅਤੇ ਇਨ੍ਹਾਂ 4 ਮਹੀਨਿਆਂ ’ਚ ਭਾਜਪਾ ਨੇ ਸੂਬੇ ’ਚ ਕੋਈ ਤੀਰ ਨਹੀਂ ਮਾਰਿਆ ਸੀ ਕਿ ਉਹ ਇਹ ਚੋਣ ਜਿੱਤ ਜਾਂਦੀ। ਪੰਜਾਬ ’ਚ ਭਾਜਪਾ ਇਸ ਵੇਲੇ ਸਿਰਫ਼ ਤਜਰਬੇ ਦੇ ਮੋਡ ’ਚ ਹੀ ਨਜ਼ਰ ਆ ਰਹੀ ਹੈ। ਹਰ ਚੋਣ ’ਚ ਪਾਰਟੀ ਨਵੇਂ-ਨਵੇਂ ਹੱਥਕੰਡੇ ਵਰਤ ਰਹੀ ਹੈ ਪਰ ਪਾਰਟੀ ਨੂੰ ਕਿਤੇ ਵੀ ਸਫ਼ਲਤਾ ਨਹੀਂ ਮਿਲ ਰਹੀ। ਵਿਸ਼ੇਸ਼ ਤੌਰ ’ਤੇ ਦੂਜੀ ਪਾਰਟੀ ਤੋਂ ਉਮੀਦਵਾਰ ਲਿਆ ਕੇ ਮੈਦਾਨ ’ਚ ਉਤਾਰਿਆ ਪਰ ਫ਼ਿਰ ਵੀ ਸਫ਼ਲਤਾ ਨਹੀਂ ਮਿਲੀ। ਇਸ ਦੇ ਪਿੱਛੇ ਕਈ ਕਾਰਨ ਹਨ ਜੋ ਸੂਬੇ ’ਚ ਪਾਰਟੀ ਦੀ ਵਾਰ-ਵਾਰ ਹਾਰ ਲਈ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ : ਜਨਤਾ ਨੇ ‘ਆਪ’ ਨੂੰ ਦਿਖਾਇਆ ਸ਼ੀਸ਼ਾ : ਅਸ਼ਵਨੀ ਸ਼ਰਮਾ
ਸਭ ਤੋਂ ਵੱਡਾ ਕਾਰਨ ਪੰਜਾਬ ’ਚ ਭਾਜਪਾ ਲੀਡਰਸ਼ਿਪ ਦੀ ਕਮਜ਼ੋਰ ਪਕੜ ਹੈ। ਪਾਰਟੀ ਦੇ ਸੀਨੀਅਰ ਆਗੂ ਜ਼ਮੀਨੀ ਕੰਮ ਕਰਨ ਦੀ ਬਜਾਏ ਬਿਆਨਬਾਜ਼ੀ ’ਚ ਵਿਸ਼ਵਾਸ ਰੱਖਦੇ ਹਨ। ਇਹੀ ਕਾਰਨ ਹੈ ਕਿ ਪਾਰਟੀ 2 ਸੀਟਾਂ ਤੱਕ ਸਿਮਟ ਗਈ।ਭਾਜਪਾ ਆਗੂ ਸੂਬੇ ’ਚ ਆਮ ਵਰਕਰਾਂ ਦੇ ਸੰਪਰਕ ’ਚ ਨਹੀਂ ਹਨ। ਪੂਰੇ ਪੰਜਾਬ ਨੂੰ ਚੰਡੀਗੜ੍ਹ ਤੋਂ ਹੀ ਚਲਾਇਆ ਜਾ ਰਿਹਾ ਹੈ ਜੋ ਪਾਰਟੀ ਨੂੰ ਲਗਾਤਾਰ ਹਾਰ ਦੇ ਰਿਹਾ ਹੈ। ਮੌਜੂਦਾ ਲੀਡਰਸ਼ਿਪ ਕੋਲ ਵੀ ਕੋਈ ਖ਼ਾਸ ਵਿਜ਼ਨ ਨਹੀਂ ਹੈ ਜੋ ਪਾਰਟੀ ਨੂੰ ਕਾਮਯਾਬ ਕਰ ਸਕੇ ਨਹੀਂ ਤਾਂ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਤੋਂ ਲੈ ਕੇ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੱਕ ਅਜਿਹੇ ਮੁੱਦੇ ਸਨ ਜਿਨ੍ਹਾਂ ਦਾ ਕੋਈ ਵੀ ਪਾਰਟੀ ਆਸਾਨੀ ਨਾਲ ਫ਼ਾਇਦਾ ਉਠਾ ਕੇ ਕਾਮਯਾਬੀ ਹਾਸਲ ਕਰ ਸਕਦੀ ਸੀ। ਭਾਜਪਾ ਅਜਿਹਾ ਕੁਝ ਨਹੀਂ ਕਰ ਸਕੀ।
ਇਹ ਵੀ ਪੜ੍ਹੋ : ਸਿਮਰਨਜੀਤ ਮਾਨ 22 ਸਾਲਾਂ ਬਾਅਦ ਚੜ੍ਹਨਗੇ ਲੋਕ ਸਭਾ ਦੀਆਂ ਪੌੜੀਆਂ
ਭਾਜਪਾ ਦੀ ਹਾਰ ਦਾ ਦੂਸਰਾ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਪਾਰਟੀ ਨੇ ਆਪਣੇ ਮੌਜੂਦਾ ਆਗੂਆਂ ਤੇ ਵਰਕਰਾਂ ’ਤੇ ਭਰੋਸਾ ਕਰਨ ਦੀ ਬਜਾਏ ਪੈਰਾਸ਼ੂਟ ਰਾਹੀਂ ਆਗੂ ਨੂੰ ਲਿਆ ਕੇ ਉਨ੍ਹਾਂ ’ਤੇ ਬਿਠਾਇਆ। ਪਾਰਟੀ ਦੇ ਕਈ ਵਰਕਰ ਸਾਲਾਂ ਤੋਂ ਕੰਮ ਕਰ ਰਹੇ ਹਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਯਤਨ ਕਰ ਰਹੇ ਹਨ ਪਰ ਇਨ੍ਹਾਂ ਆਗੂਆਂ ਤੇ ਵਰਕਰਾਂ ਨੂੰ ਬਾਈਪਾਸ ਕਰ ਕੇ ਕੇਵਲ ਸਿੰਘ ਢਿੱਲੋਂ ਨੂੰ ਉਨ੍ਹਾਂ ਤੋਂ ਵਧੀਆ ਸੰਸਦ ਮੈਂਬਰ ਬਣਨ ਦੀ ਸੰਭਾਵਨਾ ਦਿਖਾ ਕੇ ਟਿਕਟ ਦੇ ਦਿੱਤੀ ਜਿਸ ਕਾਰਨ ਭਾਜਪਾ ਦੇ ਵਰਕਰ ਠੱਗਿਆ ਮਹਿਸੂਸ ਕਰਨ ਲੱਗੇ। ਇਸ ਗੁੱਸੇ ਕਾਰਨ ਭਾਜਪਾ ਵਰਕਰ ਮੈਦਾਨ ’ਚ ਕੰਮ ਕਰਨ ਤੋਂ ਕਤਰਾਉਂਦਾ ਰਹੇ ਅਤੇ ਪਾਰਟੀ ਪ੍ਰਤੀ ਉਨ੍ਹਾਂ ਦੀ ਨਾਰਾਜ਼ਗੀ ਹੀ ਸੰਗਰੂਰ ਉਪ ਚੋਣ ’ਚ ਪਾਰਟੀ ਦੀ ਹਾਰ ਦਾ ਕਾਰਨ ਬਣੀ।
ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਕੀਤਾ ਜਬਰ-ਜ਼ਿਨਾਹ
NEXT STORY