ਬਠਿੰਡਾ, (ਵਰਮਾ)- ਦੀਵਾਲੀ ਦੇ ਮੱਦੇਨਜ਼ਰ ਨਿਗਮ ਟੀਮ ਨੇ ਜ਼ਿਲਾ ਸਿਹਤ ਅਧਿਕਾਰੀ ਤੇ ਫੂਡ ਇੰਸਪੈਕਟਰ ਨੂੰ ਲੈ ਕੇ ਸ਼ਹਿਰ ’ਚ ਛਾਪੇਮਾਰੀ ਕੀਤੀ ਅਤੇ ਹੋਟਲ, ਢਾਬੇ, ਮਠਿਆਈ ਦੀਅਾਂ ਦੁਕਾਨਾਂ ਦੀ ਚੈਕਿੰਗ ਤੋਂ ਬਾਅਦ 8 ਦੁਕਾਨਾਂ ਦੇ ਚਲਾਨ ਕੱਟੇ।
ਨਗਰ ਨਿਗਮ ਦੇ ਸੈਨੀਟੇਸ਼ਨ ਵਿਭਾਗ ਅਤੇ ਸਿਹਤ ਵਿਭਾਗ ਦੀ ਟੀਮ ਨੇ ਸ਼ਨੀਵਾਰ ਨੂੰ ਸ਼ਹਿਰ ਦੀਅਾਂ 6 ਮਠਿਆਈ ਤੇ ਦੋ ਚਿਕਨ ਦੀਆਂ ਦੁਕਾਨਾਂ ’ਤੇ ਅਚਾਨਕ ਦਬਿੱਸ਼ ਦਿੱਤੀ।
ਨਿਗਮ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ, ਜ਼ਿਲਾ ਸਿਹਤ ਅਧਿਕਾਰੀ ਡਾ. ਅਸ਼ੋਕ ਮੋਂਗਾ ਦੀ ਅਗਵਾਈ ’ਚ ਟੀਮ ਨੇ ਪੁਲਸ ਕਰਮਚਾਰੀਆਂ ਨੂੰ ਨਾਲ ਲੈ ਕੇ ਇਨ੍ਹਾਂ ਦੁਕਾਨਾਂ ’ਤੇ ਛਾਪਾਮਾਰੀ ਕਰ ਕੇ ਜਿਥੇ ਮਠਿਆਈਆਂ ਦੀ ਸਥਿਤੀ ਦੇਖੀ, ਉਥੇ ਹੀ ਦੁਕਾਨਾਂ ਅਤੇ ਉਨ੍ਹਾਂ ਦੇ ਗੋਦਾਮਾਂ ਵਿਚ ਸਫਾਈ ਦਾ ਵੀ ਜਾਇਜ਼ਾ ਲਿਆ।
ਚੈਕਿੰਗ ਦੌਰਾਨ ਟੀਮ ਨੇ 8 ਦੁਕਾਨਾਂ ਦੇ ਚਲਾਨ ਕੱਟੇ। ਨਗਰ ਨਿਗਮ ਦੇ ਚੀਫ ਸੈਨੇਟਰੀ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਟੀਮ ’ਚ ਹੈਲਥ ਵਿਭਾਗ ਦੀ ਟੀਮ ਵਿਚ ਨਿਗਮ ਦੇ ਅਜਮੇਰ ਸਿੰਘ, ਜਸਵਿੰਦਰ ਸਿੰਘ, ਵਿਨੋਦ ਕੁਮਾਰ ਸਮੇਤ ਹੋਰ ਸੈਨੇਟਰੀ ਇੰਸਪੈਕਟਰ ਤੋਂ ਇਲਾਵਾ ਫੂਡ ਸੇਫਟੀ ਆਫਿਸਰ ਡਾ. ਸੰਜੇ ਕਟਿਆਲ ਸ਼ਾਮਲ ਸੀ।
ਅਧਿਆਪਕਾਂ ਦੀਆਂ ਬਦਲੀਆਂ ਵਿਰੁੱਧ ਸਿੱਖਿਆ ਅਧਿਕਾਰੀਆਂ ਦੀ ਹੋਈ ਜ਼ਬਰਦਸਤ ਘੇਰਾਬੰਦੀ
NEXT STORY