ਲੁਧਿਆਣਾ, (ਸੇਠੀ)- ਆਬਕਾਰੀ ਤੇ ਕਰ ਵਿਭਾਗ ਦੀ ਖੰਨਾ ਟੀਮ ਨੇ 270 ਪੇਟੀਆਂ ਨਾਜਾਇਜ਼ ਸ਼ਰਾਬ ਕਬਜ਼ੇ ਵਿਚ ਲਈ ਹੈ। ਵਿਭਾਗ ਦੇ ਅਧਿਕਾਰੀਆਂ ਨੇ ਇਹ ਸ਼ਰਾਬ ਖੰਨਾ ਮਲੇਰਕੋਟਲਾ ਰੋਡ ’ਤੇ ਰਸੂਲਡ਼ਾ ਠੇਕੇ ਦੀ ਬੈਕ ਸਾਈਡ ’ਤੇ ਬਣੇ ਪਲਾਟ ਵਿਚ ਬਣੇ ਗੋਦਾਮ ਤੋਂ ਪ੍ਰਾਪਤ ਕੀਤੀ ਹੈ।
ਇਹ ਕਾਰਵਾਈ ਆਬਕਾਰੀ ਅਧਿਕਾਰੀ ਖੰਨਾ ਦੇ ਹਰਜੀਤ ਸਿੰਘ, ਜਸਬੀਰ ਸਿੰਘ ਅਤੇ ਐੱਸ. ਐੱਚ. ਓ. ਗੁਰਮੇਲ ਸਿੰਘ ਥਾਣਾ ਸਦਰ ਖੰਨਾ ਨਾਲ ਲਗਭਗ 10 ਤੋਂ 12 ਅਧਿਕਾਰੀ ਸ਼ਾਮਲ ਰਹੇ। ਇਸ ਸ਼ਰਾਬ ਦਾ ਮਾਰਕਾ ਰਾਇਲ ਸੀਕਰੇਟ-75 ਡਿਗਰੀ ਹੈ, ਜਿਸ ’ਤੇ ਫਾਰ ਸੇਲ ਓਨਲੀ ਇਨ ਅਰੁਣਾਚਲ ਪ੍ਰਦੇਸ਼ ਲਿਖਿਆ ਹੋਇਆ ਹੈ। ਜਦੋਂਕਿ ਬੋਤਲ ਤੋਂ ਹੋਲੋ ਗ੍ਰਾਮ ਵੀ ਗਾਇਬ ਸੀ। ਵਿਭਾਗੀ ਅਧਿਕਾਰੀਆਂ ਨੇ ਪਲਾਟ ਮਾਲਕ ਦੇ ਬਿਆਨ ਦੇ ਆਧਾਰ ’ਤੇ ਐੱਫ. ਆਈ. ਆਰ. ਦਰਜ ਕੀਤੀ ਹੈ। ਵਿਭਾਗੀ ਸੂਤਰਾਂ ਮੁਤਾਬਕ 37 ਪੇਟੀਆਂ ਤੋਂ ਜ਼ਿਆਦਾ ਸ਼ਰਾਬ ਦੀਆਂ ਪੇਟੀਆਂ ਰੱਖਣਾ ਗੈਰ-ਕਾਨੂੰਨੀ ਹੈ, ਜਿਸ ’ਤੇ ਕੋਰਟ ਬਣਦੀ ਕਾਰਵਾਈ ਕਰੇਗਾ।
ਆਰ. ਟੀ. ਏ. ਸਕੱਤਰ ਕਲਸੀ ਦੀ ਮੁਸਤੈਦੀ ਕਾਰਨ ਬਣਨ ਤੋਂ ਪਹਿਲਾਂ ਹੀ ਫਡ਼ੇ ਗਏ ਫਰਜ਼ੀ ਡਰਾਈਵਿੰਗ ਲਾਇਸੈਂਸ
NEXT STORY