ਲੁਧਿਆਣਾ, (ਵਰਮਾ)- ਦਾਜ ਦੇ ਲੋਭੀ ਸਹੁਰੇ ਪਰਿਵਾਰ ਦਾਜ ਦੀ ਖਾਤਰ ਬੇਟੀ ਸਮਾਨ ਨੁੂੰਹਾਂ ਨਾਲ ਕਈ ਵਾਰ ਇਸ ਤਰ੍ਹਾਂ ਵਿਵਹਾਰ ਕਰਦੇ ਹਨ ਕਿ ਜਿਵੇਂ ਪੈਸਾ ਹੀ ਉਨ੍ਹਾਂ ਲਈ ਸਭ ਕੁਝ ਹੈ। ਸਮਾਜ ਵਿਚ ਨਿਰੰਤਰ ਵਧ ਰਹੇ ਦਾਜ ਲਈ ਤੰਗ -ਪ੍ਰੇਸ਼ਾਨ ਕਰਨ ਦੇ ਮਾਮਲੇ ਦਾਜ ਲੋਭੀਆਂ ਦੀ ਸੋਚ ਨੂੰ ਦਰਸਾਉਂਦੇ ਹਨ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਅੰਜਨਾ ਰਾਣੀ ਨਿਵਾਸੀ ਮਾਧੋਪੁਰੀ ਦਾ ਸਾਹਮਣੇ ਆਇਆ।
ਅੰਜਨਾ ਨੇ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੂੰ ਲਿਖਤੀ ਸ਼ਿਕਾਇਤ ਦਿੰਦੇ ਦੱਸਿਆ ਕਿ ਉਸ ਦਾ ਵਿਆਹ ਐੱਨ. ਆਰ. ਆਈ. ਕੁਸ਼ਾਲ ਭਾਟੀਆ, ਵਾਸੀ ਨੰਦਪੁਰ ਸਾਹਨੇਵਾਲ ਦੇ ਨਾਲ 11 ਅਗਸਤ 2013 ਨੂੰ ਹੋਇਆ ਸੀ। ਮੇਰੇ ਪਤੀ ਕੁਸ਼ਾਲ ਭਾਟੀਆ ਦੀ ਭੈਣ ਅਨੀਤਾ ਰਾਣੀ ਨੇ ਮੇਰੇ ਘਰ ਵਾਲਿਆਂ ਨਾਲ ਮੇਰਾ ਰਿਸ਼ਤਾ ਇਹ ਕਹਿ ਕੇ ਕੀਤਾ ਸੀ ਕਿ ਮੇਰਾ ਭਰਾ ਸਪੇਨ ਵਿਚ ਸੈਟਲ ਹੈ ਅਤੇ ਉਸ ਦੇ ਕੋਲ ਸਪੇਨ ਦੀ ਨਾਗਰਿਕਤਾ ਹੈ ਅਤੇ ਉਹ ਵਿਆਹ ਦੇ ਬਾਅਦ ਉਸ ਨੂੰ ਆਪਣੇ ਨਾਲ ਸਪੇਨ ਲੈ ਜਾਵੇਗਾ। ਘਰ ਵਾਲਿਆਂ ਨੇ ਮੇਰਾ ਵਿਆਹ ਉਸ ਦੇ ਨਾਲ ਕਰ ਦਿੱਤਾ। ਵਿਆਹ ਦੇ ਇਕ ਮਹੀਨੇ ਬਾਅਦ ਲਡ਼ਕਾ ਇਹ ਕਹਿ ਕੇ ਸਪੇਨ ਚਲਾ ਗਿਆ ਕਿ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਹ ਉਸ ਨੂੰ ਵੀ ਆਪਣੇ ਕੋਲ ਸਪੇਨ ਬੁਲਾ ਲਵੇਗਾ। ਅੰਜਨਾ ਰਾਣੀ ਨੇ ਦੱਸਿਆ ਕਿ ਮੇਰੇ ਪਤੀ ਦੇ ਸਪੇਨ ਜਾਣ ਤੋਂ ਬਾਅਦ ਮੇਰੀ ਸੱਸ, ਸਹੁਰਾ, ਜੇਠ, ਜੇਠਾਣੀ, ਨਣਾਨ ਮੈਨੂੰ ਮਾਪਿਆਂ ਤੋਂ ਹੋਰ ਦਾਜ ਲਿਆਉਣ ਲਈ ਪ੍ਰੇਸ਼ਾਨ ਕਰਨ ਲੱਗੇ। ਇਸ ਦੌਰਾਨ ਲਗਾਤਾਰ ਇਹ ਮੇਰੇ ਨਾਲ ਕੁੱਟ-ਮਾਰ ਵੀ ਕਰਦੇ ਰਹੇ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗੀ। ਅੰਜਨਾ ਨੇ ਦੱਸਿਆ ਕਿ ਮੇਰੇ ਸਹੁਰੇ ਵਾਲੇ ਕਹਿਣ ਲੱਗੇ ਕਿ ਲੜਕਾ ਐੱਨ. ਆਰ. ਆਈ. ਹੈ ਤੇਰੇ ਮਾਪਿਆਂ ਨੇ ਦਾਜ ਵਿਚ ਕੁਝ ਨਹੀਂ ਦਿੱਤਾ। ਜੇਕਰ ਅਸੀਂ ਉਸ ਦਾ ਵਿਆਹ ਕਿਤੇ ਹੋਰ ਕਰਦੇ ਤਾਂ ਸਾਨੂੰ ਜ਼ਿਆਦਾ ਦਾਜ ਮਿਲਦਾ। ਅੰਜਨਾ ਨੇ ਦੱਸਿਆ ਕਿ ਮੇਰੇ ਪਿਤਾ ਦਾ ਸਾਇਆ ਤੇਰੇ ਸਿਰ ’ਤੇ ਨਾ ਹੋਣ ਦੇ ਬਾਵਜੂਦ ਵੀ ਮੇਰੇ ਮਾਪਿਆਂ ਨੇ ਮੈਨੂੰ ਆਪਣੀ ਹੈਸੀਅਤ ਤੋਂ ਜ਼ਿਆਦਾ ਦਾਜ ਦਿੱਤਾ। ਮੇਰੇ ਸਹੁਰੇ ਵਾਲੇ ਮੈਨੂੰ ਵਾਰ-ਵਾਰ ਆਪਣੇ ਮਾਪਿਆਂ ਤੋਂ 10 ਲੱਖ ਰੁਪਏ ਲਿਆਉਣ ਲਈ ਕਹਿੰਦੇ ਸਨ, ਜਦ ਮੈਂ ਇੰਨੇ ਰੁਪਏ ਲਿਆਉਣ ਵਿਚ ਅਸਮਰੱਥਾ ਜਤਾਈ ਤਾਂ ਉਨ੍ਹਾਂ ਨੇ ਮੇਰੇ ਨਾਲ ਕੁੱਟ-ਮਾਰ ਕੀਤੀ ਅਤੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ। ਪੰਚਾਇਤੀ ਫੈਸਲੇ ਤੋਂ ਬਾਅਦ ਉਹ ਫਿਰ ਮੈਨੂੰ ਆਪਣੇ ਨਾਲ ਵਾਪਸ ਲੈ ਗਏ।
ਫਿਰ ਵੀ ਉਹ ਆਪਣੀਅਾਂ ਹਰਕਤਾਂ ਤੋਂ ਬਾਜ਼ ਨਹੀਂ ਆਏ। 2014 ਵਿਚ ਜਦ ਮੇਰਾ ਪਤੀ ਸਪੇਨ ਤੋਂ ਇੰਡੀਆ ਵਾਪਸ ਆਇਆ ਤਦ ਮੈਂ ਗਰਭਵਤੀ ਸੀ। ਮੇਰੇ ਪਤੀ ਅਤੇ ਮੇਰੇ ਸਹੁਰੇ ਵਾਲਿਆਂ ਨੇ ਕਿਹਾ ਕਿ ਬੱਚੇ ਦੀ ਲੋੜ ਨਹੀਂ ਹੈ ਅਤੇ ਆਪਣਾ ਗਰਭਪਾਤ ਕਰਵਾ ਦੇ। ਜਦ ਮੈਂ ਇਨਕਾਰ ਕੀਤਾ ਤਾਂ ਮੇਰੀ ਜੇਠਾਣੀ ਨੇ ਮੈਨੂੰ ਪੌਡ਼ੀਆਂ ਤੋਂ ਧੱਕਾ ਦੇ ਦਿੱਤਾ ਅਤੇ ਮੇਰਾ ਗਰਭਪਾਤ ਹੋ ਗਿਆ। ਇਹ ਸਭ ਕੁਝ ਮੇਰੇ ਪਤੀ ਦੇ ਸਾਹਮਣੇ ਹੋਇਆ, ਫਿਰ ਵੀ ਉਸ ਨੇ ਆਪਣੇ ਘਰ ਵਾਲਿਆਂ ਦਾ ਸਾਥ ਦਿੱਤਾ ਅਤੇ ਉਸ ਦੇ ਬਾਅਦ ਫਿਰ ਸਪੇਨ ਵਾਪਸ ਚਲਾ ਗਿਆ। 2015 ਵਿਚ ਜਦ ਉਹ ਫਿਰ ਵਾਪਸ ਆਇਆ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਉਹ ਉਸ ਨੂੰ ਆਪਣੇ ਨਾਲ ਸਪੇਨ ਲੈ ਜਾਵੇਗਾ। ਉਸ ਦੇ ਲਈ ਸਾਨੂੰ ਕੋਰਟ ਮੈਰਿਜ ਕਰ ਕੇ ਕੋਰਟ ਵਿਚ ਵਿਆਹ ਰਜਿਸਟਰਡ ਕਰਵਾਉਣਾ ਹੋਵੇਗਾ, ਤਦ ਕਾਗਜ਼ੀ ਕਾਰਵਾਈ ਪੂਰੀ ਹੋਵੇਗੀ। ਫਿਰ ਮੈਂ ਕੋਰਟ ਮੈਰਿਜ ਲਈ ਹਾਮੀ ਭਰ ਦਿੱਤੀ, ਜਿਸ ਨਾਲ ਸਾਡਾ 2015 ਵਿਚ ਵਿਆਹ ਰਜਿਸਟਰਡ ਹੋਇਆ। ਉਥੇ ਇਨ੍ਹਾਂ ਕਾਗਜ਼ਾਂ ’ਚੋਂ ਮੈਂ ਇਕ ਕਾਗਜ਼ ਦੇਖਿਆ ਤਾਂ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ ਕਿ ਲਡ਼ਕੇ ਦਾ ਵਿਆਹ ਸਪੇਨ ਵਿਚ ਪਹਿਲਾਂ ਹੀ ਹੋ ਚੁੱਕਾ ਹੈ। ਇਨ੍ਹਾਂ ਦੇ ਘਰ ਵਾਲਿਆਂ ਨੇ ਝੂਠ ਬੋਲ ਕੇ ਮੇਰੇ ਨਾਲ ਵਿਆਹ ਕਰ ਦਿੱਤਾ ਕਿ ਲਡ਼ਕਾ ਕੁਅਾਰਾ ਹੈ। ਇਸ ਬਾਰੇ ਪੁੱਛਣ ’ਤੇ ਸਹੁਰੇ ਪਰਿਵਾਰ ਵਾਲਿਆਂ ਨੇ ਕਿਸੇ ਨੂੰ ਕੁਝ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੁਲਸ ਕਮਿਸ਼ਨਰ ਨੇ ਪੀਡ਼ਤਾ ਦੀ ਸ਼ਿਕਾਇਤ ’ਤੇ ਥਾਣਾ ਵੂਮੈਨ ਸੈੱਲ ਦੀ ਪੁਲਸ ਦੇ ਕੋਲ ਭੇਜ ਦਿੱਤਾ।
ਪਟਾਕੇ ਚਲਾਉਣ ਤੋਂ ਖਿਝਿਆ ਪੁਲਸ ਕਰਮਚਾਰੀ, ਨੌਜਵਾਨ ਨਾਲ ਕੀਤੀ ਕੁੱਟ-ਮਾਰ
NEXT STORY