ਭਾਦਸੋਂ,(ਅਵਤਾਰ, ਜ. ਬ.)- ਬੀਤੇ ਦਿਨੀਂ ਤੇਜ਼ ਰਫਤਾਰ ਟਰੱਕ ਦੀ ਲਪੇਟ ਵਿਚ ਆਉਣ ਨਾਲ ਲਡ਼ਕੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਰੰਘੇਡ਼ੀ ਕਲਾਂ ਦੀ ਸਰਬਜੀਤ ਕੌਰ ਪੁੱਤਰੀ ਜਗਵਿੰਦਰ ਸਿੰਘ ਮੋਟਰਸਾਈਕਲ ’ਤੇ ਭਾਦਸੋਂ ਵੱਲ ਜਾ ਰਹੀ ਸੀ। ਨਾਭਾ ਰੋਡ ’ਤੇ ਗਲਤ ਪਾਰਕਿੰਗ ਕੀਤੀ ਹੋਈ ਇਕ ਕਾਰ ਵਿਚ ਸਵਾਰ ਵਿਅਕਤੀ ਨੇ ਬਿਨਾਂ ਪਿੱਛੇ ਦੇਖਿਆਂ ਕਾਰ ਦਾ ਦਰਵਾਜ਼ਾ ਖੋਲ੍ਹ ਦਿੱਤਾ। ਪਿੱਛੋਂ ਆ ਰਹੀ ਸਰਬਜੀਤ ਨੇ ਇਕਦਮ ਸਾਈਡ ਬਦਲੀ ਤਾਂ ਉਹ ਟਰੱਕ ਦੀ ਲਪੇਟ ਵਿਚ ਆ ਗਈ। ਟਰੱਕ ਉਸ ਨੂੰ ਕਾਫੀ ਦੂਰੀ ਤੱਕ ਘਸੀਟਦਾ ਲੈ ਗਿਆ।
ਜ਼ਖਮੀ ਲਡ਼ਕੀ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕੀਤਾ ਗਿਆ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ. ਜੀ. ਆਈ. ਚੰਡੀਗਡ਼੍ਹ ਵਿਖੇ ਰੈਫਰ ਕਰ ਦਿੱਤਾ ਜੋ ਕਿ ਰਸਤੇ ਵਿਚ ਹੀ ਦਮ ਤੋਡ਼ ਗਈ। ਸ਼ਹਿਰ ਦੀ ਇਸ ਸੜਕ ’ਤੇ ਅਕਸਰ ਹਾਦਸੇ ਹੋ ਰਹੇ ਹਨ। ਇਥੇ ਅਵਾਰਾ ਪਸ਼ੂ ਅਾਮ ਹੀ ਘੁੰਮਦੇ ਵੇਖੇ ਜਾ ਸਕਦੇ ਹਨ। ਦੂਜਾ ਸ਼ਹਿਰ ਵਿਚ ਟ੍ਰੈਫਿਕ ਦਾ ਵੀ ਬੁਰਾ ਹਾਲ ਹੈ। ਆਏ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ। ਨਗਰ ਪੰਚਾਇਤ ਦੇ ਉੱਚ-ਅਧਿਕਾਰੀ ਪਾਰਕਿੰਗ ਦੀ ਸਮੱਸਿਆ ਦਾ ਹੱਲ ਕਰਨ ਵਿਚ ਨਾਕਾਮ ਵਿਖਾਈ ਦੇ ਰਹੇ ਹਨ। ਜਾਂਚ ਕਰ ਰਹੇ ਥਾਣਾ ਭਾਦਸੋਂ ਦੇ ਸਬ-ਇੰਸਪੈਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਟਰੱਕ ਡਰਾਈਵਰ ਅਤੇ ਅਣਪਛਾਤੇ ਕਾਰ ਡਰਾਈਵਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
32 ਬੋਰ ਦੇ ਨਾਜਾਇਜ਼ ਪਿਸਤੌਲ ਸਮੇਤ ਇਕ ਕਾਬੂ
NEXT STORY