ਮੋਗਾ (ਆਜ਼ਾਦ) : ਨੇੜਲੇ ਪਿੰਡ ਚੜਿੱਕ ਵਿਖੇ ਅੱਜ ਇਕ ਤੇਜ਼ ਰਫਤਾਰ ਟਿੱਪਰ ਟਰਾਲੇ ਦੀ ਲਪੇਟ ਵਿਚ ਆ ਕੇ ਮੋਟਰਸਾਈਕਲ ਸਵਾਰ ਕੁਲਵੰਤ ਸਿੰਘ (55) ਨਿਵਾਸੀ ਚੜਿੱਕ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਵਿਸ਼ਾਲ ਸਿੰਘ ਨਿਵਾਸੀ ਚੜਿੱਕ ਜ਼ਖਮੀ ਹੋ ਗਿਆ। ਹਾਦਸੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਚੜਿੱਕ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਤੋਂ ਇਲਾਵਾ ਆਸ-ਪਾਸ ਦਾ ਨਿਰੀਖਣ ਕੀਤਾ। ਪੁਲਸ ਨੇ ਟਿੱਪਰ ਟਰਾਲੇ ਅਤੇ ਚਾਲਕ ਨੂੰ ਕਾਬੂ ਕਰ ਲਿਆ। ਇਸ ਸਬੰਧੀ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਬਿਆਨਾਂ ’ਤੇ ਟਿੱਪਰ ਚਾਲਕ ਚਰਨਜੀਤ ਸਿੰਘ ਨਿਵਾਸੀ ਜਲੰਧਰ ਖ਼ਿਲਾਫ਼ ਥਾਣਾ ਸਿਟੀ ਸਾਊਥ ’ਚ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਸ ਸੂਤਰਾਂ ਅਨੁਸਾਰ ਕੁਲਵੰਤ ਸਿੰਘ, ਜੋ ਮਜ਼ਦੂਰੀ ਦਾ ਕੰਮ ਕਰਦਾ ਸੀ, ਜਦੋਂ ਉਹ ਆਪਣੇ ਸਾਥੀ ਨਾਲ ਲੈਂਟਰ ਦਾ ਸਰੀਆ ਬੰਨ੍ਹਣ ਲਈ ਜਾ ਰਹੇ ਸਨ ਤਾਂ ਰਸਤੇ ਵਿਚ ਇਕ ਤੇਜ਼ ਰਫਤਾਰ ਟਿੱਪਰ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਟੁੱਟ ਗਿਆ ਅਤੇ ਉਹ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਕੁਲਵੰਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ’ਚੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਗਿਆ।
ਆਤਿਸ਼ੀ ਵੀਡੀਓ ਮਾਮਲੇ 'ਚ DGP ਪੰਜਾਬ ਸਣੇ ਕਈ ਅਧਿਕਾਰੀਆਂ ਦੀਆਂ ਵਧੀਆਂ ਮੁਸ਼ਕਲਾਂ ! ਦਿੱਲੀ ਵਿਧਾਨ ਸਭਾ ਨੇ ਕੀਤਾ ਤਲਬ
NEXT STORY