ਲੁਧਿਆਣਾ (ਤਰੁਣ)-ਸਮਰਾਲਾ ਚੌਕ ਦੇ ਕੋਲ ਇਕ ਤੇਜ਼ ਰਫਤਾਰ ਟਰੱਕ ਨੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ 'ਚ ਸਵਾਰ ਇਕ ਵਿਅਕਤੀ ਦੀ ਇਲਾਜ ਦੌਰਾਨ ਨਿੱਜੀ ਹਸਪਤਾਲ 'ਚ ਮੌਤ ਹੋ ਗਈ, ਜਦੋਂਕਿ ਕਾਰ ਚਾਲਕ ਦੇ ਮਾਮੂਲੀ ਸੱਟਾਂ ਆਈਆਂ ਹਨ। ਪੀੜਤ ਵਰਿੰਦਰ ਬੰਗਾ ਨੇ ਦੱਸਿਆ ਕਿ ਉਹ ਆਪਣੀ ਕਾਰ ਰਾਹੀਂ ਸਮਰਾਲਾ ਚੌਕ ਕ੍ਰਾਸ ਕਰ ਕੇ ਜਲੰਧਰ ਬਾਈਪਾਸ ਵੱਲ ਮੁੜ ਰਿਹਾ ਸੀ, ਉਸੇ ਸਮੇਂ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਕਾਰ 'ਚ ਸਵਾਰ ਫੂਲ ਚੰਦ ਦੇ ਗੰਭੀਰ ਸੱਟਾਂ ਆਈਆਂ ਜਿਸ ਦੀ ਇਲਾਜ ਦੌਰਾਨ ਸੋਮਵਾਰ ਰਾਤ ਨੂੰ ਮੌਤ ਹੋ ਗਈ। ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਕਾਰ ਚਾਲਕ ਵਰਿੰਦਰ ਦੇ ਬਿਆਨ 'ਤੇ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤੇ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ 23 ਅਗਸਤ ਨੂੰ ਰਹੇਗੀ ਛੁੱਟੀ
NEXT STORY