ਬਰੇਟਾ (ਬਾਂਸਲ/ਸਿੰਗਲਾ) - ਆਮ ਆਦਮੀ ਪਾਰਟੀ ਦੇ ਚੇਅਰਮੈਨ ਕੰਮਾਂ ਤੋਂ ਤੰਗ ਆਏ ਦਿੱਲੀ ਵਾਲਿਆਂ ਦੀ ਦਖਲਅੰਦਾਜੀ ਤੋਂ ਪਰੇਸ਼ਾਨ ਨੂੰ ਅਲਵਿਦਾ ਕਹਿੰਦਿਆਂ ਤੇਰੇ ਕੁਚੇ ਸੇ ਬੇਆਬਰੂ ਹੋਕੇ ਨਿਕਲੇ ਹੈ ਹਮ, ਜਹਾ ਦਮ ਘੁੱਟਤਾ ਹੈ ਅਜਿਹੀ ਸਥਿਤੀ ਵਿੱਚ ਮਾਰਕਿਟ ਕਮੇਟੀ ਬਰੇਟਾ ਦੇ ਚੇਅਰਮੈਨ ਚਮਕੌਰ ਸਿੰਘ ਖੁਡਾਲ ਨੇ ਫੇਸਬੁੱਕ ’ਤੇ ਲਾਇਵ ਹੋ ਕੇ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਦੀ ਪੁਸ਼ਟੀ ਕਰਨ ’ਤੇ ਲੋਕਾਂ ਵਿੱਚ ਜਦੋਂ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਤਾਂ ਫਿਰ ਚੇਅਰਮੈਨ ਕੈਮਰੇ ਸਾਹਮਣੇ ਆ ਕੇ ਅਸਤੀਫੇ ਦੀ ਪੁਸ਼ਟੀ ਕਰ ਦਿੱਤੀ।
ਜਦੋਂ ਚੇਅਰਮੈਨ ਚਮਕੌਰ ਸਿੰਘ ਤੋਂ ਇਸ ਅਸਤੀਫੇ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨਿਰਾਸ਼ ਮਨ ਨਾਲ ਪਿਛਲੇ ਲਗਾਤਾਰ 6 ਮਹੀਨਿਆ ਤੋਂ ਅਸਤੀਫਾ ਦੇਣ ਦਾ ਮਨ ਬਣਾ ਲਿਆ ਸੀ। ਪਰ ਉਹ ਇਸਨੂੰ ਜਨਤਕ ਕਰਕੇ ਅਮਲ ਵਿੱਚ ਲਿਆਉਣ ਵਿੱਚ ਕੁਝ ਸੋਚ ਵਿਚਾਰ ਕਰਦੇ ਰਹੇ ਸਨ ਅੱਜ ਆਪਣਾ ਮਨ ਪੱਕਾ ਕਰਕੇ ਇਹ ਅਸਤੀਫਾ ਜਨਤਕ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਮਹਿਸੂਸ ਕੀਤਾ ਕਿ ਜਦੋਂ ਆਪਣੇ ਨਾਲ ਅਤੇ ਪਾਰਟੀ ਨਾਲ ਸੰਬੰਧਿਤ ਵਰਕਰਾਂ ਦੀ ਕੋਈ ਸੁਣਵਾਈ ਨਾ ਹੋਵੇ ਅਤੇ ਕੋਈ ਕੰਮ ਵੀ ਨਾ ਹੋਣ ਤਾਂ ਅਜਿਹੇ ਅਹੁਦੇ ਦਾ ਕੀ ਫਾਇਦਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਗੱਲ ਦਾ ਵੀ ਬੁਰਾ ਮੰਨਿਆ ਕਿ ਹਰ ਇੱਕ ਕੰਮ ਵਿੱਚ ਦਿੱਲੀ ਵਾਲਿਆਂ ਦੀ ਦਖਲਅੰਦਾਜ਼ੀ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਕ ਮੀਟਿੰਗ ਦੌਰਾਨ ਦਿੱਲੀ ਵਾਲਿਆਂ ਵੱਲੋਂ ਲਗਾਏ ਗਏ ਆਬਜ਼ਰਵਰ ਨੇ ਕਿਹਾ ਕਿ ‘ਕਾਮ ਛੋਡੋ, ਪਾਰਟੀ ਕੇ ਲੀਏ ਕਾਮ ਕਰੋ’, ਇਸ ਹਾਲਤ ਦੀ ਘੁੱਟਣ ਵਿੱਚ ਉਹ ਕੰਮ ਨਹੀਂ ਕਰ ਸਕਦੇ ਅਤੇ ਲੰਮੀ ਸੋਚ ਵਿਚਾਰ ਮਗਰੋਂ ਨਿੱਜੀ ਫੈਸਲੇ ਬਾਰੇ ਫੈਸਲਾ ਲਿਆ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਇਸ ਇਰਾਦੇ ਨੂੰ ਫੇਸਬੁੱਕ ’ਤੇ ਪਾਇਆ ਤਾਂ ਅਨੇਕਾਂ ਸਹਿਯੋਗੀ ਉਸਦੇ ਚਾਹੁਣ ਵਾਲਿਆਂ ਉਸ ਨਾਲ ਜੁੜੇ ਪਾਰਟੀ ਵਰਕਰਾਂ ਦੇ ਫੋਨ ਆਉਣ ਲੱਗੇ ਕਿ ਇਸ ਫੈਸਲੇ ਦੇ ਦੁਬਾਰਾ ਵਿਚਾਰ ਕਰਕੇ ਸੋਚੋ ਅਜਿਹਾ ਨਾ ਕਰੋ ਪਰ ਉਨ੍ਹਾਂ ਦੇ ਮਨ ਵਿੱਚ ਪਿਛਲੇ 6 ਮਹੀਨੇ ਤੋਂ ਚੱਲ ਰਹੇ ਵਿਚਾਰ ਨੂੰ ਅਮਲੀ ਜਾਮਾ ਪਹਿਨਾ ਕੇ ਆਪਣੇ ਆਪ ਨੂੰ ਇੱਕ ਬੋਝ ਤੋਂ ਮੁਕਤ ਮਹਿਸੂਸ ਕੀਤਾ ਹੈ ਅਤੇ ਅਸਤੀਫੇ ਦਾ ਇਹ ਫੈਸਲਾ ਅਟਲ ਹੈ ਅਤੇ ਮੇਰੀ ਇਹ ਪੋਸਟ ਨੂੰ ਅਸਤੀਫਾ ਸਮਝਿਆ ਜਾਵੇ।
ਕਿਸੇ ਹੋਰ ਪਾਰਟੀ ਵਿੱਚ ਜਾਣ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਦਾ ਕੋਈ ਵਿਚਾਰ ਨਹੀਂ ਹੈ। ਸਮਾਂ ਆਉਣ ’ਤੇ ਦੱਸ ਦਿੱਤਾ ਜਾਵੇਗਾ। ਬੁਢਲਾਡਾ ਹਲਕੇ ਅੰਦਰ ਮਾਰਕਿਟ ਕਮੇਟੀ ਦੇ ਚੇਅਰਮੈਨ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਲੈ ਕੇ ਵੱਖ-ਵੱਖ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਦਿੱਲੀ ਵਾਲਿਆਂ ਦੀ ਦਖਲਅੰਦਾਜੀ ਹਰਿਆਣਾ ਦੇ ਨਾਲ ਲੱਗਦੇ ਵਿਧਾਨ ਸਭਾ ਹਲਕਾ ਬੁਢਲਾਡਾ ਤੱਕ ਪਹੁੰਚ ਗਈ ਹੈ ਜੋ ਵਰਕਰਾਂ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
Punjab ਦੇ ਇਨ੍ਹਾਂ ਇਲਾਕਿਆਂ 'ਚ 6 ਘੰਟੇ ਬਿਜਲੀ ਰਹੇਗੀ ਗੁੱਲ, ਕਰ ਲਓ ਤਿਆਰੀ
NEXT STORY