ਸੁਨਾਮ, ਊਧਮ ਸਿੰਘ ਵਾਲਾ, (ਮੰਗਲਾ)–ਮਾਲ ਗੱਡੀਆਂ ’ਚੋਂ ਅਨਾਜ ਚੋਰੀ ਕਰਨ ਵਾਲਾ ਇਕ ਗਿਰੋਹ ਰੇਲਵੇ ਪੁਲਸ ਦੀ ਗ੍ਰਿਫਤ ਵਿਚ ਆ ਗਿਆ। ਇਸ ਸਬੰਧੀ ਰੇਲਵੇ ਸੁਰੱਖਿਆ ਬਲ ਦੇ ਇੰਸਪੈਕਟਰ ਸੁਨਾਮ ਕੁਮਾਰ ਠਾਕੁਰ, ਚੌਕੀ ਇੰਚਾਰਜ ਰਮੇਸ਼ ਕੁਮਾਰ ਅਤੇ ਐੱਸ. ਆਈ. ਨੀਰਜ ਕੁਮਾਰ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਜ਼ਿਲਾ ਸੰਗਰੂਰ ਦੇ ਕਈ ਸਟੇਸ਼ਨਾਂ (ਸੁਨਾਮ, ਸੰਗਰੂਰ, ਧੁਰੀ) ਤੋਂ ਹੋਰ ਸੂਬਿਅਾਂ ਨੂੰ ਜਾਣ ਵਾਲੇ ਅਨਾਜ ’ਚੋਂ ਇਹ ਗਿਰੋਹ ਚੱਲਦੀ ਗੱਡੀ ’ਚੋਂ ਅਨਾਜ ਚੋਰੀ ਕਰ ਲੈਂਦਾ ਸੀ।ਜਿਉਂ ਹੀ ਮਾਲ ਗੱਡੀਆਂ ਵੱਖ-ਵੱਖ ਸਟੇਸ਼ਨਾਂ ਤੋਂ ਚੱਲਦੀਆਂ ਸਨ ਤਾਂ ਇਹ ਲੋਕ ਗੱਡੀ ਘੱਟ ਸਪੀਡ ’ਤੇ ਹੋਣ ’ਤੇ ਉਸ ’ਚ ਚਡ਼੍ਹ ਜਾਂਦੇ ਤਾਂ ਅੱਗੇ ਜਾ ਕੇ ਇਹ ਮਾਲ ਗੱਡੀਆਂ ਦੇ ਡੱਬਿਆਂ ਦੀਅਾਂ ਸੀਲਾਂ ਨੂੰ ਤੋਡ਼ ਕੇ ਮਾਲ (ਬੋਰੀਆਂ) ਹੇਠਾਂ ਸੁੱਟ ਦਿੰਦੇ ਅਤੇ ਅਗਲੇ ਸਟੇਸ਼ਨ ’ਤੇ ਜਿਉਂ ਹੀ ਗੱਡੀ ਦੀ ਸਪੀਡ ਘੱਟ ਹੁੰਦੀ ਤਾਂ ਉਹ ਸੁੱਟੀਆਂ ਹੋਈਆਂ ਅਨਾਜ ਦੀਆਂ ਬੋਰੀਆਂ ਚੁੱਕ ਕੇ ਅੱਗੇ ਵੇਚ ਦਿੰਦੇ ਸਨ। ਕਾਫੀ ਸਮੇਂ ਤੋਂ ਰੇਲਵੇ ਵਿਭਾਗ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਲਈ ਲੱਗਿਆ ਹੋਇਆ ਸੀ। ਇਸੀ ਦੌਰਾਨ ਉਨ੍ਹਾਂ ਨੂੰ ਪਿਛਲੀ 9 ਸਤੰਬਰ ਨੂੰ ਇਕ ਸੂਚਨਾ ਮਿਲੀ ਕਿ ਲਹਿਰਾਗਾਗਾ ਕੋਲ ਪਿੰਡ ਅਕਡ਼ਵਾਸ ਨੇੜੇ 7-8 ਗੱਟੇ ਚੌਲਾਂ ਦੇ ਪਏ ਹਨ, ਜਦ ਪੁਲਸ ਇੰਸਪੈਕਟਰ (ਕ੍ਰਾਈਮ) ਸੁਖਦੇਵ ਰਾਜ ਦੀ ਅਗਵਾਈ ਵਿਚ ਉਥੇ ਪਹੁੰਚੀ ਅਤੇ ਨਾਕਾ ਲਾਇਆ ਤਾਂ ਦੋ ਲੋਕ ਚੌਲਾਂ ਦੇ ਗੱਟੇ ਚੁੱਕ ਕੇ ਲਹਿਰਾ ਵੱਲ ਜਾਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ ਦੀ ਪਛਾਣ ਸ਼ੋਕੀ ਅਤੇ ਬਿੱਟੂ ਵਜੋਂ ਹੋਈ।
ਨਾਬਾਲਿਗ ਲੜਕੀ ਨਾਲ ਜ਼ਬਰ-ਜ਼ਨਾਹ ਕਰਨ ਵਾਲੇ ਦੋਸ਼ੀ ਨੂੰ 10 ਸਾਲ ਦੀ ਕੈਦ
NEXT STORY