ਜਲਾਲਾਬਾਦ (ਬੰਟੀ ਦਹੂਜਾ)- ਥਾਣਾ ਸਦਰ ਪੁਲਸ ਨੇ ਪਿਸਤੌਲ ਤੇ ਜ਼ਿੰਦਾ ਕਾਰਤੂਸਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਰਾਧੇ ਸ਼ਾਮ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਨੇੜੇ ਦਰਗਾਹ ਪਿੰਡ ਫੱਤੂ ਵਾਲਾ ਮੌਜੂਦ ਸੀ ਤਾਂ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਛਿੰਦਰ ਸਿੰਘ ਪੁੱਤਰ ਬੰਗੂ ਸਿੰਘ ਵਾਸੀ ਪਿੰਡ ਢੰਡੀ ਕਦੀਮ, ਜਗਦੀਸ਼ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਪਿੰਡ ਢੰਡੀ ਕਦੀਮ, ਸੰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਢੱਡੀ ਕਦੀਮ ਤਿੰਨਾਂ ਕੋਲ ਨਜਾਇਜ਼ ਅਸਲਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਜੋ ਹੁਣ ਵੀ ਤਿੰਨੇ ਨਜਾਇਜ਼ ਅਸਲਾ ਵੇਚਣ ਲਈ ਗਾਹਕਾਂ ਦੀ ਉਡੀਕ ਪੁੱਲ ਨਹਿਰ ਗੁਰਦੁਆਰਾ ਜੋਧਾ ਭੇਈ ਤੇ ਅੱਗੇ 2 ਕਿੱਲੇ ਵਾਟ ਲਿੰਕ ਰੋੜ 'ਤੇ ਖੜੇ ਹਨ। ਪੁਲਸ ਨੇ ਰੇਡ ਕਰਕੇ ਤਿੰਨਾਂ ਨੂੰ ਇੱਕ ਕਾਲੇ ਰੰਗ ਦਾ ਨਜਾਇਜ਼ ਪਿਸਟਲ ਮਾਰਕਾ ਜਿਗਨਾ ਸਪੋਰਟ 30 ਬੋਰ ਮੇਡ ਇਨ ਤੁਰਕਾਈਟ ਸਮੇਤ ਮੈਗਜ਼ੀਨ ਸਮੇਤ 05 ਜਿੰਦਾ ਕਾਰਤੂਸਾਂ ਸਮੇਤ ਕਾਬੂ ਕਰ ਲਿਆ। ਜਿਨ੍ਹਾਂ ਤੇ ਧਾਰਾ 25-54-59 ਅਸਲਾ ਐਕਟ ਦੇ ਅਧੀਨ ਪਰਚਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 1 ਜਨਵਰੀ ਵੱਡਾ ਅਲਰਟ, ਮੌਸਮ ਵਿਭਾਗ ਦੀ ਪੜ੍ਹੋ ਤਾਜ਼ਾ ਜਾਣਕਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸੰਗਰੂਰ ਦੇ 18 ਵਿੱਦਿਅਕ ਅਦਾਰਿਆਂ ਦੀ ਗ੍ਰੀਨ ਸਕੂਲ ਐਵਾਰਡ ਲਈ ਹੋਈ ਚੋਣ
NEXT STORY