ਭੂੰਗਾ/ਗੜ੍ਹਦੀਵਾਲਾ/ਹਰਿਆਣਾ (ਭਟੋਆ, ਰੱਤੀ)-ਏ. ਐੱਸ. ਆਈ. ਗੁਰਮੀਤ ਸਿੰਘ ਪੁਲਸ ਚੌਕੀ ਇੰਚਾਰਜ ਭੂੰਗਾ ਵੱਲੋਂ ਪੁਲਸ ਪਾਰਟੀ ਨਾਲ ਇਕ ਨਾਬਾਲਗ ਨੌਜਵਾਨ ਨੂੰ ਦੋ ਪਿਸਤੌਲਾਂ ਤੇ 5 ਜ਼ਿੰਦਾਂ ਕਾਰਤੂਸ ਸਮੇਤ ਕਾਬੂ ਕਰਨ ’ਚ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਵ੍ਹੀਕਲਾਂ ਦੀ ਨਾਕਾਬੰਦੀ ਤੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ’ਚ ਅੱਡਾ ਭੂੰਗਾ ਮੌਜੂਦ ਸੀ ਤਾਂ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਇਕ ਨਾਬਾਲਗ ਨੌਜਵਾਨ ਪਿੰਡ ਘੂਗਿਆਲ ਥਾਣਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ, ਜਿਸ ਕੋਲ ਨਾਜ਼ਾਇਜ਼ ਅਸਲਾ ਹੈ। ਜੋ ਇਸ ਸਮੇਂ ਵੇਰਕਾ ਮਿਲਕ ਪਲਾਟ ਕੰਗਮਾਈ ਦੇ ਖੇਤਾ ਤੋਂ ਅੱਗੇ ਪਿੰਡ ਘੂਗਿਆਲ ਨੂੰ ਜਾ ਰਹੇ ਕੱਚਾ ਰਸਤੇ ’ਚ ਬਿਨਾਂ ਨੰਬਰੀ ਮੋਟਰਸਾਇਕਲ ਸਮੇਤ ਖੜ੍ਹਾ ਹੈ।
ਇਹ ਵੀ ਪੜ੍ਹੋ: ਜਲੰਧਰ-ਲੁਧਿਆਣਾ ਹਾਈਵੇਅ 'ਤੇ ਵੱਡਾ ਹਾਦਸਾ! ਪੰਜਾਬ ਰੋਡਵੇਜ਼ ਬੱਸ ਦੀ ਟਿੱਪਰ ਨਾਲ ਭਿਆਨਕ ਟੱਕਰ, ਉੱਡੇ ਪਰਖੱਚੇ
ਉਕਤ ਨੌਜਵਾਨ ਪੁਲਸ ਪਾਰਟੀ ਨੂੰ ਆਉਂਦੇ ਵੇਖ ਘਬਰਾ ਕੇ ਭੱਜਣ ਲੱਗਾ, ਜਿਸ ਨੂੰ ਸਾਥੀ ਪੁਲਸ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਉਕਤ ਨੌਜਵਾਨ ਦੀ ਤਲਾਸ਼ੀ ਲੈਣ ਉਪੰਰਤ ਉਸ ਕੋਲ 2 ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁਲਸ ਨੇ ਇਸ ਸਬੰਧ ’ਚ ਥਾਣਾ ਹਰਿਆਣਾ ਵਿਖੇ ਮਾਮਲ ਦਰਜ ਕੀਤਾ ਹੈ।
ਇਹ ਵੀ ਪੜ੍ਹੋ: Year Ender: ਪੰਜਾਬ ਪੁਲਸ ਦੀ ਸਖ਼ਤੀ! AGTF ਪੰਜਾਬ ਨੇ 2,653 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ, 30 ਨੂੰ ਮਾਰ ਡੇਗਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ 'ਚ ਐਨਕਾਊਂਟਰ! ਇਕ ਸ਼ੂਟਰ ਦੇ ਪੈਰ ਦੀ ਹੱਡੀ ਟੁੱਟੀ, ਅੰਮ੍ਰਿਤਸਰ ਰੈਫਰ
NEXT STORY