ਲਾਲੜੂ (ਅਨਿਲ ਸ਼ਰਮਾ): ਲਾਲੜੂ-ਹੰਡੇਸਰਾ ਰੋਡ ’ਤੇ ਬੁੱਧਵਾਰ ਦੁਪਹਿਰ ਕਰੀਬ 2 ਵਜੇ ਸਵਾਰੀਆਂ ਨਾਲ ਭਰਿਆ ਥਰੀ-ਵ੍ਹੀਲਰ ਪਲਟਣ ਕਾਰਨ ਹਾਦਸਾ ਵਾਪਰ ਗਿਆ। ਹਾਦਸੇ ਵਿੱਚ 60 ਸਾਲਾ ਗੁਰਮੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਅੰਬਛੱਪਾ ਦੀ ਮੌਤ ਹੋ ਗਈ, ਜਦਕਿ ਦੋ ਕਾਲਜ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ। ਦੋਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ ਅਤੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਇਹ ਵੀ ਪੜ੍ਹੋ- ਪਠਾਨਕੋਟ-ਗੁਰਦਾਸਪੁਰ ’ਚ ਗੈਰ-ਕਾਨੂੰਨੀ ਮਾਈਨਿੰਗ ਦੇ 200 ਤੋਂ ਵੱਧ ਠਿਕਾਣੇ, ਹਾਈ ਕੋਰਟ ਦੇ ਸਖ਼ਤ ਆਦੇਸ਼
ਜਾਣਕਾਰੀ ਅਨੁਸਾਰ ਥਰੀ-ਵ੍ਹੀਲਰ ਬੱਲੋਪੁਰ ਤੋਂ ਸਵਾਰੀਆਂ ਲੈ ਕੇ ਲਾਲੜੂ ਵੱਲ ਆ ਰਿਹਾ ਸੀ। ਇਸ ਵਿੱਚ ਬੱਲੋਪੁਰ ਦੀਆਂ ਦੋ ਅਤੇ ਅੰਬਛੱਪਾ ਦੀ ਇੱਕ ਸਵਾਰੀ ਸਵਾਰ ਸੀ। ਲਾਲੜੂ-ਹੰਡੇਸਰਾ ਰੋਡ ’ਤੇ ਥਰੀ-ਵ੍ਹੀਲਰ ਅਚਾਨਕ ਪਲਟ ਗਿਆ। ਹਾਦਸੇ ਵਿੱਚ ਗੁਰਮੀਤ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਇਲਾਜ ਲਈ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਪੁਲਸ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਮਾਮਲੇ ਦੀ ਜਾਂਚ ਏਐਸਆਈ ਜਗਤਾਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਬੇਅਦਬੀ ਕਾਨੂੰਨ 'ਤੇ ਸਰਕਾਰ ਵੱਲੋਂ 7 ਮੈਂਬਰੀ ਕਮੇਟੀ ਗਠਿਤ, ਜਥੇਦਾਰ ਗੜਗੱਜ ਨੂੰ ਚਿੱਠੀ ਰਾਹੀਂ ਦਿੱਤੀ ਜਾਣਕਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਚੋਰਾਂ ਨੇ ਹਫ਼ਤੇ ਅੰਦਰ 2 ਵਾਰ ਸਕੂਲ 'ਚ ਕੀਤੀ ਚੋਰੀ, ਅਣਪਛਾਤੇ ਨਾਮਜ਼ਦ
NEXT STORY