ਜ਼ੀਰਕਪੁਰ (ਧੀਮਾਨ)- ਛੱਤਬੀੜ ਚਿੜੀਆਘਰ ’ਚ ਦੋ ਵੁਲਫ਼ ਦੇ ਬੱਚਿਆਂ ਤੇ ਇਕ ਮਾਦਾ ਮਾਊਸ ਡੀਅਰ ਦੀ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਦੋਵੇਂ ਵੁਲਫ਼ ਦੇ ਬੱਚੇ ਹਾਲ ਹੀ ’ਚ ਜਨਮੇ ਸਨ ਅਤੇ ਉਨ੍ਹਾਂ ਦੀ ਸਿਹਤ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਸੀ ਪਰ ਅਚਾਨਕ ਹਾਲਤ ਵਿਗੜਨ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸੇ ਦੌਰਾਨ ਇਕ ਮਾਦਾ ਮਾਊਸ ਡੀਅਰ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਗਈ ਹੈ, ਜੋ ਗਰਭਵਤੀ ਸੀ ਅਤੇ ਬੱਚੇ ਦੇ ਜਨਮ ਦੌਰਾਨ ਉਸ ਦੀ ਮੌਤ ਹੋ ਗਈ।
ਇਨ੍ਹਾਂ ਜਾਨਵਰਾਂ ਦੀ ਮੌਤ ਨਾਲ ਚਿੜੀਆ ਘਰ ਪ੍ਰਸ਼ਾਸਨ ਸਦਮੇ ’ਚ ਹੈ। ਮਾਊਸ ਡੀਅਰ ਇਕ ਦੁਰਲਭ ਕਿਸਮ ਦਾ ਜਾਨਵਰ ਹੈ, ਜਿਸ ਦੀ ਇਹ ਕਿਸਮ ਉੱਤਰ ਭਾਰਤ ’ਚ ਪਾਈ ਜਾਂਦੀ ਹੈ। ਬੀਤੇ ਸਮੇਂ ਦੌਰਾਨ ਭਾਰਤ ’ਚ ਸਿਰਫ਼ ਛੱਤਬੀੜ ਚਿੜੀਆਘਰ ’ਚ ਹੀ ਮਾਊਸ ਡੀਅਰ ਦੇ ਬੱਚਿਆਂ ਨੇ ਜਨਮ ਲਿਆ ਸੀ। ਹੁਣ ਵੀ ਪ੍ਰਸ਼ਾਸਨ ਨੂੰ ਆਸ ਸੀ ਕਿ ਮਾਦਾ ਡੀਅਰ ਵੱਲੋਂ ਹੋਰ ਬੱਚਿਆਂ ਨੂੰ ਜਨਮ ਮਿਲੇਗਾ ਤੇ ਚਿੜੀਆਘਰ ’ਚ ਜਾਨਵਰਾਂ ਦੇ ਪਰਿਵਾਰ ’ਚ ਵਾਧਾ ਹੋਵੇਗਾ, ਪਰ ਉਸ ਦੀ ਮੌਤ ਨੇ ਚਿੜੀਆ ਘਰ ਪ੍ਰਬੰਧਕਾਂ ਨੂੰ ਝਟਕਾ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਵਿਗੜੇਗਾ ਮੌਸਮ! ਆਵੇਗਾ ਭਾਰੀ ਮੀਂਹ ਤੇ ਤੂਫ਼ਾਨ, ਵਿਭਾਗ ਨੇ ਕੀਤੀ 28 ਤਾਰੀਖ਼ ਤੱਕ ਵੱਡੀ ਭਵਿੱਖਬਾਣੀ
ਨਿਰਧਾਰਤ ਪ੍ਰੋਟੋਕਾਲ ਅਨੁਸਾਰ ਕਾਰਵਾਈ ਕੀਤੀ ਜਾਵੇਗੀ :ਰੇਂਜ ਅਫ਼ਸਰ
ਚਿੜੀਆਘਰ ’ਚ ਜਾਨਵਰਾਂ ਦੀ ਮੌਤ ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਚਿੜੀਆਘਰ ਦੇ ਰੇਂਜ ਅਫ਼ਸਰ ਅਰਸ਼ ਰਾਣਾ ਨੇ ਸਪੱਸ਼ਟ ਕੀਤਾ ਹੈ ਕਿ ਵੁਲਫ਼ ਇਕ ਕੁੱਤਿਆਂ ਦੀ ਸ਼੍ਰੇਣੀ ’ਚ ਆਉਣ ਵਾਲਾ ਜਾਨਵਰ ਹੈ ਤੇ ਉਸ ਦੀ ਬਰੀਡਿੰਗ ਪ੍ਰਕਿਰਿਆ ਵੀ ਉਸੇ ਤਰਜ ’ਤੇ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵੁਲਫ਼ ਦੇ ਬੱਚਿਆਂ ਦੀ ਮੌਤ ਨੂੰ ਕੁਦਰਤੀ ਸਿਸਟਮ ਦਾ ਹਿੱਸਾ ਮੰਨਿਆ ਜਾਂਦਾ ਹੈ ਅਤੇ ਇਸ ’ਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਹੁੰਦੀ।
ਇਹ ਵੀ ਪੜ੍ਹੋ: ਜਲੰਧਰ 'ਚ ਦੋ ਦਿਨ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ, DC ਨੇ ਜਾਰੀ ਕੀਤੇ ਹੁਕਮ
ਉਨ੍ਹਾਂ ਮੰਨਿਆ ਕਿ ਮਾਊਸ ਡੀਅਰ ਦੀ ਮੌਤ ਨਾਲ ਚਿੜੀਆਘਰ ’ਚ ਮੌਜੂਦ ਜਾਨਵਰਾਂ ਦੀ ਕੁੱਲ ਗਿਣਤੀ ’ਤੇ ਅਸਰ ਪਿਆ ਹੈ। ਉਨ੍ਹਾਂ ਦੱਸਿਆ ਕਿ ਮਾਦਾ ਮਾਊਸ ਡੀਅਰ ਦੇ ਬੱਚੇ ਦੇ ਜਨਮ ਨੂੰ ਲੈ ਕੇ ਡਾਕਟਰਾਂ ਦੀ ਵਿਸ਼ੇਸ਼ ਟੀਮ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਸੀ। ਬਾਵਜੂਦ ਇਸ ਦੇ ਮਾਦਾ ਮਾਊਸ ਡੀਅਰ ਕੁਦਰਤੀ ਤੌਰ ’ਤੇ ਬੱਚੇ ਨੂੰ ਜਨਮ ਨਹੀਂ ਦੇ ਸਕੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰੇਂਜ ਅਫ਼ਸਰ ਮੁਤਾਬਕ ਚਿੜੀਆਘਰ ਪ੍ਰਸ਼ਾਸਨ ਵੱਲੋਂ ਹਰ ਜਾਨਵਰ ਦੀ ਸਿਹਤ ਤੇ ਦੇਖਭਾਲ ਲਈ ਨਿਰਧਾਰਤ ਪ੍ਰੋਟੋਕਾਲ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: Punjab: ਸ਼ਹੀਦ ਦੇ ਪਿਤਾ ਦੇ ਹੌਂਸਲੇ ਨੂੰ ਸਲਾਮ! ਫ਼ੌਜ ਦੀ ਵਰਦੀ ਪਾ ਕੇ ਪੁੱਤ ਜੋਬਨਪ੍ਰੀਤ ਨੂੰ ਦਿੱਤੀ ਅੰਤਿਮ ਵਿਦਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
26 ਜਨਵਰੀ ਨੂੰ ਵੀ ਪਤੰਗਬਾਜ਼ੀ ਦਾ ਮਜ਼ਾ ਖ਼ਰਾਬ ਕਰੇਗਾ ਮੀਂਹ? ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ
NEXT STORY