ਅਬੋਹਰ, (ਰਹੇਜਾ, ਸੁਨੀਲ)– ਬੀਤੇ ਦਿਨੀਂ ਘਰੋਂ ਲਾਪਤਾ ਹੋਏ ਮਲੂਕਪੁਰਾ ਵਾਸੀ ਇਕ ਵਿਅਕਤੀ ਦੀ ਲਾਸ਼ ਅੱਜ ਸਵੇਰੇ ਪਿੰਡ ਗੁਮਜਾਲ ਦੀਆਂ ਟੇਲਾਂ ਤੋਂ ਬਰਾਮਦ ਹੋਈ। ਪੁਲਸ ਨੇ ਨਰ ਸੇਵਾ ਨਾਰਾਇਣ ਸੇਵਾ ਸੰਸਥਾ ਮੈਂਬਰਾਂ ਦੀ ਮਦਦ ਨਾਲ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ। ਜਾਣਕਾਰੀ ਮੁਤਾਬਕ ਕਰੀਬ 65 ਸਾਲਾ ਮਿਠੂ ਸਿੰਘ ਬੀਤੇ ਦਿਨੀਂ ਅਣਪਛਾਤੇ ਕਾਰਨਾਂ ਤੋਂ ਘਰੋਂ ਲਾਪਤਾ ਹੋ ਗਿਆ ਸੀ। ਪਰਿਵਾਰ ਵੱਲੋਂ ਉਸਦੀ ਕਾਫੀ ਭਾਲ ਕੀਤੀ ਗਈ ਤਾਂ ਉਸਦੇ ਬੂਟ ਪਿੰਡ ਦੇ ਨੇਡ਼ੇ ਤੋਂ ਲੰਘਦੀ ਨਹਿਰ ਦੇ ਕੰਡੇ ਤੋਂ ਬਰਾਮਦ ਹੋਏ। ਅੱਜ ਸਵੇਰੇ ਉਸਦੀ ਲਾਸ਼ ਗੁਮਜਾਲ ਦੀਆਂ ਟੇਲਾਂ ਤੋਂ ਬਰਾਮਦ ਹੋਈ। ਆਲੇ-ਦੁਆਲੇ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਨਰ ਸੇਵਾ ਨਾਰਾਇਣ ਸੇਵਾ ਮੈਂਬਰਾਂ ਨੂੰ ਦਿੱਤੀ, ਜਿਸ ’ਤੇ ਬਿੱਟੂ ਨਰੂਲਾ, ਜਗਦੇਵ ਬਰਾਡ਼ ਆਦਿ ਮੌਕੇ ’ਤੇ ਪੁੱਜੇ ਅਤੇ ਕੱਲਰਖੇਡ਼ਾ ਪੁਲਸ ਕਰਮਚਾਰੀਆਂ ਦੀ ਹਾਜ਼ਰੀ ’ਚ ਲਾਸ਼ ਨੂੰ ਬਾਹਰ ਕਢਦੇ ਹੋਏ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ।
ਪੁਲਸ ਕਰਮਚਾਰੀਆਂ ਦੀ ਵਰਦੀ ਪਾਡ਼ਨ ਦੇ ਦੋਸ਼ ’ਚ 2 ਨਾਮਜ਼ਦ
NEXT STORY