ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਲਖਵੀਰ)- ਪੰਜਾਬ ਸਰਕਾਰ ਵਲੋਂ ਰਾਜ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਅਤੇ ਭ੍ਰਿਸ਼ਟ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਨੱਥ ਪਾਉਣ ਲਈ ਸੂਬੇ ਅੰਦਰ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਵਿਜੀਲੈਂਸ ਫਾਜ਼ਿਲਕਾ ਵਲੋਂ ਅਕਸਾਈਜ ਇੰਸਪੈਕਟਰ ਨੂੰ ਕਰੀਬ 40 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰਨ ਲਿਆ। ਨੇੜਲੇ ਕਸਬਾ ਦੋਦਾ ਦੇ ਸ਼ਰਾਬ ਠੇਕੇਦਾਰਾਂ ਨੇ ਦੱਸਿਆ ਕਿ ਅਕਸਾਈਜ ਇੰਸਪੈਕਟਰ ਦੀਪਦੀਦਾਰ ਸਿੰਘ ਅਕਸਰ ਹੀ ਵਾਰ -ਵਾਰ ਪੈਸਿਆਂ ਭਾਵ ਰਿਸ਼ਵਤ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਧਮਕਾਉਂਦਾ ਰਹਿੰਦਾ ਸੀ ਕਿ ਮੈਂ ਤੁਹਾਡੇ ਸ਼ਰਾਬ ਦੇ ਠੇਕੇ ਬੰਦ ਕਰਵਾ ਦੇਵਾਂਗਾ। ਅਕਸਾਈਜ ਇੰਸਪੈਕਟਰ ਤੋਂ ਸਤਾਏ ਸ਼ਰਾਬ ਠੇਕੇਦਾਰਾਂ ਨੇ ਵਿਜੀਲੈਂਸ ਵਿਭਾਗ ਨਾਲ ਰਾਬਤਾ ਕਾਇਮ ਕਰਕੇ ਸਾਰੀ ਜਾਣਕਾਰੀ ਦਿੱਤੀ ਜਿਸ ਤੇ ਵਿਜੀਲੈਂਸ ਵਿਭਾਗ ਫਾਜ਼ਿਲਕਾ ਦੇ ਡੀ. ਐਸ. ਪੀ. ਗੁਰਿੰਦਰਜੀਤ ਸਿੰਘ ਵਲੋਂ ਬਣਾਈ ਗਈ ਯੋਜਨਾ ਅਨੁਸਾਰ ਹੀ ਸ਼ਰਾਬ ਦੇ ਠੇਕਦਾਰਾਂ ਵਲੋਂ ਉਕਤ ਅਕਸਾਈਜ ਇੰਸਪੈਕਟਰ ਦੀਪਦੀਦਾਰ ਸਿੰਘ ਨੂੰ ਪੈਸੇ ਦੇਣ ਬਹਾਨੇ ਦੋਦਾ ਵਿਖੇ ਬਣੇ ਆਪਣੇ ਦਫਤਰ ਵਿਖੇ ਬੁਲਾਇਆ ਗਿਆ। ਜਿਵੇਂ ਹੀ ਸ਼ਰਾਬ ਠੇਕੇਦਾਰਾਂ ਵਲੋਂ ਉਸ ਨੂੰ ਰਿਸ਼ਵਤ ਦੇ ਰੂਪ ਵਿੱਚ ਪੈਸੇ ਦਿੱਤੇ ਗਏ ਤਾਂ ਵਿਜੀਲੈਂਸ ਵਿਭਾਗ ਦੇ ਡੀ. ਐਸ. ਪੀ. ਗੁਰਿੰਦਰਜੀਤ ਸਿੰਘ ਦੀ ਅਗਵਾਈ 'ਚ ਆਈ ਟੀਮ ਵੱਲੋਂ ਉਸ ਨੂੰ ਉਥੇ ਹੀ ਰੰਗੇ ਹੱਥੀਂ ਕਾਬੂ ਕਰਕੇ ਆਪਣੇ ਨਾਲ ਫਾਜਿਲਕਾ ਲੈ ਗਏ। ਜਦ ਇਸ ਸਬੰਧੀ ਵਿਜੀਲੈਂਸ ਵਿਭਾਗ ਫਾਜ਼ਿਲਕਾ ਦੇ ਡੀ. ਐਸ.ਪੀ. ਗੁਰਿੰਦਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਮੰਨਿਆਂ ਕਿ ਰਿਸ਼ਵਤ ਦੇ ਦੋਸ ਤਹਿਤ ਦੋਦਾ ਕਸਬੇ ਤੋਂ ਅਕਸਾਈਜ਼ ਇੰਸਪੈਕਟਰ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਕੱਲ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਵੇਗੀ।
ਮੰਡੀ ਗੋਬਿੰਦਗੜ੍ਹ ਦੇ ਜੱਸੜਾਂ ਇਲਾਕੇ 'ਚੋਂ ਮਿਲੀ ਲਾਸ਼
NEXT STORY