ਭੁੱਚੋ ਮੰਡੀ (ਨਾਗਪਾਲ) : ਮੰਡੀ ਦੀ ਸੰਘਣੀ ਅਬਾਦੀ ਵਿਚ ਅਣਪਛਾਤੇ ਚੋਰਾਂ ਨੇ ਇਕ ਘਰ ਵਿਚ ਵੜ ਕੇ 35 ਤੋਲੇ ਸੋਨੇ ਦੇ ਗਹਿਣੇ ਅਤੇ 6.50 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਐੱਸ.ਪੀ.ਡੀ.ਜਸਪ੍ਰੀਤ ਸਿੰਘ ਸਮੇਤ ਪੁਲਸ ਅਧਿਕਾਰੀਆਂ ਨੇ ਘਟਨਾ ਦਾ ਦੌਰਾ ਕੀਤਾ ਅਤੇ ਫਿੰਗਰ ਪ੍ਰਿੰਟ ਦੀ ਟੀਮ ਨੇ ਵੀ ਮੌਕੇ 'ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਘਰ ਦੇ ਮਾਲਕ ਤੀਰਥ ਰਾਮ ਪਰਿਵਾਰ ਸਮੇਤ ਬਾਹਰ ਗਏ ਹੋਏ ਸੀ ਅਤੇ ਉਨ੍ਹਾਂ ਪਿੱਛੋਂ ਇਹ ਘਟਨਾ ਵਾਪਰੀ। ਤੀਰਥ ਰਾਮ ਦੇ ਭਰਾ ਸਾਧੂ ਰਾਮ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਸਵੇਰੇ 8 ਵਜੇ ਸਤਿਸੰਗ ਗਏ ਸਨ ਅਤੇ ਕਰੀਬ 10 ਵਜੇ ਉਹ ਵਾਪਸ ਘਰ ਆਏ ਤਾ ਉਨ੍ਹਾਂ ਦੇ ਘਰ ਵਿਚਲਾ ਸਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਚੈੱਕ ਕੀਤਾ ਪਰ ਕੋਈ ਨੁਕਸਾਨ ਨਹੀਂ ਸੀ ਹੋਇਆ।
ਅਚਾਨਕ ਉਨ੍ਹਾਂ ਦੀ ਨਜ਼ਰ ਭਰਾ ਦੇ ਘਰ ਦੀ ਛੱਤ ਵੱਲ ਗਈ ਤਾ ਪੋੜੀਆ ਦੇ ਦਰਵਾਜ਼ੇ ਅੱਗੇ ਮੰਜਾ ਖੜਾ ਕੀਤਾ ਹੋਇਆ ਸੀ। ਉਨ੍ਹਾਂ ਨੂੰ ਸ਼ੱਕ ਪੈਣ 'ਤੇ ਜਦ ਉਹ ਉਥੇ ਗਏ ਤਾ ਪੌੜੀਆਂ ਦਾ ਦਰਵਾਜ਼ੇ ਮੋਰਾ ਕੀਤਾ ਹੋਇਆ ਸੀ। ਜਿਸ ਨੂੰ ਖੋਲ ਕੇ ਅਣਪਛਾਤੇ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਇਸ ਸਬੰਧੀ ਆਪਣੇ ਭਰਾ ਨੂੰ ਫੋਨ 'ਤੇ ਜਾਣੂ ਕਰਵਾਇਆ ਅਤੇ ਉਨ੍ਹਾਂ ਦੇ ਆਉਣ 'ਤੇ ਪਤਾ ਲੱਗਾ ਕਿ ਅਲਮਾਰੀ ਵਿਚ ਸੋਨੇ ਦੇ ਗਹਿਣੇ ਅਤੇ ਨਕਦੀ ਗਾਇਬ ਸੀ। ਐੱਸ.ਐੱਚ.ਓ. ਨਥਾਣਾ ਦਿਲਬਾਗ ਸਿੰਘ, ਚੌਂਕੀ ਇੰਚਾਰਜ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਆਸ ਪਾਸ ਲੱਗੇ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਦਿਨ ਦਿਹਾੜੇ ਹੋਈ ਇਸ ਘਟਨਾ ਕਰਕੇ ਲੋਕਾਂ ਵਿਚ ਡਰ ਪਾਇਆ ਜਾ ਰਿਹਾ ਹੈ।
ਪਿੰਡਾਂ ਦੀ ਨੁਹਾਰ ਬਦਲਣ ਲਈ ਨਹੀਂ ਆਉਣ ਦੇਵਾਂਗੇ ਫੰਡ ਦੀ ਕਮੀ: CM ਮਾਨ
NEXT STORY