ਜ਼ੀਰਕਪੁਰ (ਮੇਸ਼ੀ) : ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਸਰਬਪੱਖੀ ਵਿਕਾਸ ਲਈ ਵੱਖ-ਵੱਖ ਕਾਰਜ ਆਰੰਭੇ ਗਏ ਹਨ, ਜਿਸ ਤਹਿਤ ਪਿਛਲੇ ਕਈ ਸਾਲਾਂ ਵੀ.ਆਈ.ਪੀ. ਨਾਭਾ ਸਾਹਿਬ ਰੋਡ, ਜਿੱਥੋਂ ਆਵਾਜਾਈ ਜ਼ਿਆਦਾ ਹੋਣ ਕਾਰਨ ਇਸ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਸੀ। ਇੱਥੋਂ ਪੈਦਲ ਲੰਘਣਾ ਵੀ ਬਹੁਤ ਔਖਾ ਸੀ ਪਰ ਵਿਧਾਇਕ ਰੰਧਾਵਾ ਨੇ ਨਗਰ ਕੌਂਸਲ ਨੂੰ ਤੁਰੰਤ ਇਸ ਨੂੰ ਨਵੇਂ ਬਣਾਉਣ ਦੇ ਆਦੇਸ਼ ਦਿੱਤੇ, ਜਿਸ ਤਹਿਤ ਅੱਜ ਇਸ ਰੋਡ ਨੂੰ ਬੰਦ ਕਰਕੇ ਬਣਾਇਆ ਜਾ ਰਿਹਾ ਹੈ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਰਾਹਗੀਰਾਂ ਨੇ ਦੱਸਿਆ ਕਿ ਜਦ ਬਰਸਾਤ ਹੁੰਦੀ ਸੀ ਤਾਂ ਇੱਥੇ ਗੋਡੇ-ਗੋਡੇ ਪਾਣੀ ਖੜ੍ਹ ਜਾਣ ਕਾਰਨ ਲੋਕਾਂ ਨੂੰ ਟ੍ਰੈਫਿਕ ਤੋਂ ਇਲਾਵਾ ਨੇੜਲੇ ਦੁਕਾਨਾਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਨਵੀਂ ਸੜਕ ਸਬੰਧੀ ਰਾਹਗੀਰਾਂ ਨੇ ਕਿਹਾ ਕਿ 'ਆਪ' ਵਿਧਾਇਕ ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ ਕਿਉਂਕਿ ਇਹ ਵੀ.ਆਈ.ਪੀ. ਰੋਡ ਲਾਈਫਲਾਈਨ ਵਜੋਂ ਜਾਣਿਆ ਜਾਂਦਾ ਹੈ। ਇਸ ਦੇ ਬਣਨ ਨਾਲ ਲੋਕਾਂ ਨੂੰ ਨਾਭਾ ਸਾਹਿਬ ਧਾਰਮਿਕ ਅਸਥਾਨ ਦੇ ਵੀ ਦਰਸ਼ਨ ਆਸਾਨੀ ਨਾਲ ਹੋ ਸਕਣਗੇ। ਇਸ ਤੋਂ ਇਲਾਵਾ ਇਹ ਰੋਡ ਪਟਿਆਲਾ-ਚੰਡੀਗੜ੍ਹ ਹਾਈਵੇ ਨੂੰ ਵੀ ਮਿਲਾਉਂਦੀ ਹੈ, ਜਿਸ ਕਰਕੇ ਲੋਕਾਂ ਨੂੰ ਕਾਫੀ ਰਾਹਤ ਮਹਿਸੂਸ ਹੋਈ ਹੈ।
ਇਹ ਵੀ ਪੜ੍ਹੋ : ਔਰਤ ਦੇ ਗਲ਼ੇ ’ਚੋਂ ਸੋਨੇ ਦੀ ਚੇਨ ਝਪਟਣ ਦੀ ਕੋਸ਼ਿਸ਼ ਕਰਨ ਵਾਲੇ ਝਪਟਮਾਰਾਂ ਦੀ ਔਰਤ ਨੇ ਕੀਤੀ ਥੱਪੜ ਪਰੇਡ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਔਰਤ ਦੇ ਗਲ਼ੇ ’ਚੋਂ ਸੋਨੇ ਦੀ ਚੇਨ ਝਪਟਣ ਦੀ ਕੋਸ਼ਿਸ਼ ਕਰਨ ਵਾਲੇ ਝਪਟਮਾਰਾਂ ਦੀ ਔਰਤ ਨੇ ਕੀਤੀ ਥੱਪੜ ਪਰੇਡ
NEXT STORY