ਬਠਿੰਡਾ(ਸੁਖਵਿੰਦਰ): ਬਠਿੰਡਾ ਨਹਿਰ ਵਿਚ ਫਿਰ ਪਾੜ ਪੈਣ ਕਾਰਨ ਅੰਡਰਬ੍ਰਿਜ ਅਤੇ ਹੋਰ ਖੇਤਰ ਪਾਣੀ ਭਰ ਗਿਆ । ਕੁਝ ਸਮਾਂ ਪਹਿਲਾਂ, ਇਸੇ ਜਗ੍ਹਾ 'ਤੇ ਇਹੀ ਨਹਿਰ 'ਚ ਪਾੜ ਪਿਆ, ਜਿਸ ਕਾਰਨ ਅੰਡਰਬ੍ਰਿਜ ਕਈ ਦਿਨਾਂ ਤੱਕ ਪਾਣੀ ਵਿੱਚ ਡੁੱਬਿਆ ਰਿਹਾ। ਪਾਣੀ ਕਾਰਨ ਲੋਕਾਂ ਨੂੰ ਅੰਡਰਬ੍ਰਿਜ ਪਾਰ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਨਹਿਰ ਦਾ ਪਾਣੀ ਅੰਡਰਬ੍ਰਿਜ ਦੇ ਨਾਲ ਲੱਗਦੀ ਖਾਲੀ ਜ਼ਮੀਨ ਨੂੰ ਭਰ ਗਿਆ ਅਤੇ ਪੁਲ ਦੀਆਂ ਕੰਧਾਂ ਨੂੰ ਓਵਰਫਲੋ ਕਰ ਗਿਆ, ਜਿਸ ਨਾਲ ਅੰਡਰਬ੍ਰਿਜ ਵਿਚ ਪਾਣੀ ਭਰ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਵੀ ਸਰਕਾਰੀ ਛੁੱਟੀ !
ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਅੰਡਰਬ੍ਰਿਜ ਪਾਣੀ ਪੈਣ ਕਾਰਨ ਸੜਕ ਵੀ ਟੁੱਟਦੀ ਜਾ ਰਹੀ ਹੈ । ਇਸ ਤੋਂ ਇਲਾਵਾ ਖੇਤਾ ਦੀ ਮਿੱਟੀ ਵੀ ਅੰਡਰਬ੍ਰਿਜ ਭਰ ਚੁੱਕੀ ਹੈ ਜਿਸ ਕਾਰਨ ਹਾਦਸੇ ਹੋਣ ਦਾ ਖਤਰਾ ਬਣਿਆ ਹੋਇਆ ਹੈ । ਲੋਕਾਂ ਨੇ ਮੰਗ ਕੀਤੀ ਹੈ ਕਿ ਵਾਰ-ਵਾਰ ਪਾੜ ਪੈਣ ਤੋਂ ਰੋਕਣ ਲਈ ਬੰਨ੍ਹ ਦੀ ਸਹੀ ਮੁਰੰਮਤ ਕੀਤੀ ਜਾਵੇ।
ਇਹ ਵੀ ਪੜ੍ਹੋ- ਪੰਜਾਬ 'ਚ DOUBLE MURDER, ਘਰ 'ਚੋਂ ਮਿਲੀਆਂ ਮਾਂ-ਧੀ ਦੀਆਂ ਲਾਸ਼ਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਪੰਜਾਬ 'ਚ ਸੋਮਵਾਰ ਨੂੰ ਵੀ ਸਰਕਾਰੀ ਛੁੱਟੀ !
NEXT STORY