ਲੁਧਿਆਣਾ, (ਸਿਆਲ)- ਬੀਤੀ ਰਾਤ ਬ੍ਰੋਸਟਲ ਜੇਲ ’ਚ ਇਕ ਹਵਾਲਾਤੀ ਹਮਲੇ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ। ਜਾਣਕਾਰੀ ਅਨੁਸਾਰ ਤਾਜਪੁਰ ਰੋਡ ਦੀ ਬ੍ਰੋਸਟਲ ਜੇਲ ਦੀ ਬੈਰਕ ਨੰ. 3 ’ਚ 2 ਹਵਾਲਾਤੀਆਂ ਦਾ ਖਾਣੇ ਨੂੰ ਲੈ ਕੇ ਆਪਸੀ ਝਗੜਾ ਹੋ ਗਿਆ। ਇਕ ਹਵਾਲਾਤੀ ਨੇ ਮੰਗਾ ਨਾਮਕ ਹਵਾਲਾਤੀ ਦੇ ਸਿਰ ’ਤੇ ਕਡ਼ਾ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਹਾਲਤ ’ਚ ਉਕਤ ਹਵਾਲਾਤੀ ਨੂੰ ਜੇਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰ ਨੇ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ। ਉਕਤ ਹਵਾਲਾਤੀ ਦੇ ਸਿਰ ’ਤੇ ਟਾਂਕੇ ਲਾਉਣ ਤੋਂ ਬਾਅਦ ਬ੍ਰੋਸਟਲ ਜੇਲ ’ਚ ਵਾਪਸ ਭੇਜ ਦਿੱਤਾ। ਜੇਲ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੈਡੀਕਲ ਰਿਪੋਰਟ ਦੇ ਅਾਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਮਾਮਲਾ ਪੁਲਸ ਨੂੰ ਵੀ ਭੇਜ ਦਿੱਤਾ ਗਿਆ ਹੈ।
ਅੱਜ ਦੁਪਹਿਰ 12.30 ਵਜੇ 10 ਸਾਲ ਦੀ ਸਜ਼ਾ ਭੁਗਤ ਰਹੇ ਕੈਦੀ ਰਵੀ ਦਾ ਸਿਰ ਅਚਾਨਕ ਲੋਹੇ ਦੇ ਗੇਟ ਨਾਲ ਟਕਰਾ ਜਾਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਗੰਭੀਰ ਹਾਲਤ ’ਚ ਜੇਲ ਦੇ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰ ਨੇ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਭੇਜ ਦਿੱਤਾ ਤੇ ਉਥੋਂ ਇਲਾਜ ਕਰਵਾਉਣ ਦੇ ਬਾਅਦ ਵਾਪਸ ਭੇਜ ਦਿੱਤਾ।
ਪੁਲਸ ਬਣ ਕੇ 5 ਬਦਮਾਸ਼ਾਂ ਨੇ ਕੀਤੀਆਂ 2 ਵੱਡੀਆਂ ਵਾਰਦਾਤਾਂ
NEXT STORY