ਫਿਰੋਜ਼ਪੁਰ,(ਮਲਹੋਤਰਾ, ਆਨੰਦ)– ਪਿੰਡ ਲੋਹਗਡ਼ ਦੇ ਕੋਲ ਹੋਏ ਸਡ਼ਕ ਹਾਦਸੇ ’ਚ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸਦੇ ਨਾਲ ਬੈਠੀ ਉਸਦੀ ਭੈਣ ਗੰਭੀਰ ਜ਼ਖਮੀ ਹੋ ਗਈ। ਹਾਦਸਾ ਸੋਮਵਾਰ ਰਾਤ ਨੂੰ ਹੋਇਆ।
ਥਾਣਾ ਕੁੱਲਗਡ਼ੀ ਪੁਲਸ ਨੂੰ ਦਿੱਤੇ ਬਿਆਨਾਂ ’ਚ ਜ਼ਖਮੀ ਸੋਨੀਆ ਵਾਸੀ ਬਸਤੀ ਟੈਂਕਾਂਵਾਲੀ ਨੇ ਦੱਸਿਆ ਕਿ ਉਸਦਾ ਵਿਆਹ ਕਰੀਬ 8 ਸਾਲ ਪਹਿਲਾਂ ਲੁਧਿਆਣਾ ਵਾਸੀ ਸੰਜੀਵ ਕੁਮਾਰ ਦੇ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਘਰ ਇਕ ਬੇਟੀ ਹੈ। ਪਤੀ ਨਾਲ ਝਗਡ਼ਾ ਹੋਣ ਕਾਰਣ ਉਹ ਅੱਜ ਕੱਲ ਆਪਣੇ ਪੇਕੇ ਬਸਤੀ ਟੈਕਾਂਵਾਲੀ ’ਚ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਸੋਮਵਾਰ ਰਾਤ ਉਹ ਆਪਣੀ ਬੇਟੀ ਨਿਸ਼ਾ ਨੂੰ ਨਾਲ ਲੈ ਕੇ ਭਰਾ ਹਰਵਿੰਦਰ ਸਿੰਘ ਦੇ ਨਾਲ ਸਕੂਟਰੀ ’ਤੇ ਲੁਧਿਆਣਾ ਦੇ ਲਈ ਨਿਕਲੇ ਤਾਂ ਪਿੰਡ ਲੋਹਗਡ਼੍ਹ ਦੇ ਕੋਲ ਤੇਜ ਰਫਤਾਰ ਟਰੱਕ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਉਸਦੇ ਭਰਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਹ ਗੰਭੀਰ ਜ਼ਖਮੀ ਹਾਲਾਤ ’ਚ ਫਰੀਦਕੋਟ ਮੈਡੀਕਲ ਕਾਲਜ ’ਚ ਦਾਖਲ ਹੈ। ਐੱਸ. ਆਈ. ਮਨਜਿੰਦਰ ਸਿੰਘ ਨੇ ਦੱਸਿਆ ਕਿ ਔਰਤ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਟਰੱਕ ਚਾਲਕ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।
ਕਿਰਤ ਭਲਾਈ ਬੋਰਡ ਦੇ ਦੋ ਸਾਬਕਾ ਅਧਿਕਾਰੀ ਸਰਕਾਰੀ ਫੰਡਾਂ 'ਚ ਹੇਰਾ-ਫੇਰੀ ਕਰਨ ਦੇ ਦੋਸ਼ 'ਚ ਗ੍ਰਿਫਤਾਰ
NEXT STORY