ਲੁਧਿਆਣਾ (ਜ.ਬ.)- ਦੁਨੀਆ ਤੋਂ ਇਨਸਾਨੀਅਤ ਤਾਂ ਜਿਵੇਂ ਖ਼ਤਮ ਹੀ ਹੁੰਦੀ ਜਾ ਰਹੀ ਹੈ। ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਕਿਲਾ ਮੁਹੱਲਾ ਇਲਾਕੇ ਤੋਂ, ਜਿੱਥੇ ਇਕ ਗੁਆਂਢੀ ਨੌਜਵਾਨ ਨੇ 7 ਸਾਲਾ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਇਸ ਤੋਂ ਬਾਅਦ ਜਦੋਂ ਮਾਸੂਮ ਬੱਚੀ ਨੇ ਸਾਰੀ ਘਟਨਾ ਆਪਣੇ ਪਰਿਵਾਰ ਨੂੰ ਦੱਸੀ ਤਾਂ ਉਨ੍ਹਾਂ ਵੱਲੋਂ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਕੋਲ ਮੁਲਜ਼ਮ ਮੁਹੰਮਦ ਸੂਰਜ ਖਿਲਾਫ ਕੇਸ ਦਰਜ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਬੱਚੀ ਵਿਹੜੇ ’ਚ ਖੇਡ ਰਹੀ ਸੀ। ਉਕਤ ਦੋਸ਼ੀ ਉਸ ਨੂੰ ਛੱਤ ’ਤੇ ਲੈ ਗਿਆ ਸੀ, ਜਿੱਥੇ ਮੁਲਜ਼ਮ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਧਮਕਾਇਆ। ਫਿਰ ਲੜਕੀ ਨੇ ਇਹ ਸਾਰੀ ਗੱਲ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਆਸ਼ਕ ਨਾਲ ਮਿਲ ਜਿਊਂਦਾ ਸਾੜ'ਤਾ ਘਰਵਾਲਾ, ਚੱਕਰਾਂ 'ਚ ਪਾ'ਤੀ ਪੰਜਾਬ ਪੁਲਸ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੰਮ 'ਤੇ ਜਾ ਰਹੇ ਨੌਜਵਾਨ ਨੂੰ ਰਾਹ 'ਚ ਘੇਰ ਕੇ ਨਸ਼ਾ ਵੇਚਣ ਲਈ ਕੀਤਾ ਮਜਬੂਰ, ਮਨ੍ਹਾ ਕਰਨ 'ਤੇ ਕੀਤੀ ਕੁੱਟਮਾਰ
NEXT STORY