ਜਲੰਧਰ (ਚੋਪੜਾ)- ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਸੋਢਲ ਨਗਰ ਸਥਿਤ ਰਾਮਲੀਲਾ ਪਾਰਕ ’ਚ ਝੂਲੇ ਲਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸੋਢਲ ਮੰਦਰ ਚੌਕ ਤੋਂ ਦੁਆਰਕਾ ਚੌਕ ਰੋਡ ’ਤੇ ਸਥਿਤ ਸੋਢਲ ਰਾਮਲੀਲਾ ਪਾਰਕ ’ਚ ਝੂਲੇ ਲਾਉਣ ਦੀ ਮਨਜ਼ੂਰੀ ਦਿੱਤੇ ਜਾਣ ਨਾਲ ਸਥਾਨਕ ਲੋਕਾਂ ’ਚ ਭਾਰੀ ਰੋਸ ਹੈ।
ਲੋਕਾਂ ਦਾ ਦੋਸ਼ ਹੈ ਕਿ ਝੂਲਾ ਲਾਉਣ ਦੀ ਤਿਆਰੀ ’ਚ ਪਾਰਕ ਦੇ ਗੇਟ ਅਤੇ ਗ੍ਰਿਲ ਨੂੰ ਤੋੜ ਦਿੱਤਾ ਗਿਆ, ਝੂਲੇ ਖੜ੍ਹੇ ਕਰਨ ਲਈ ਥਾਂ-ਥਾਂ ਖੱਡੇ ਪੁੱਟ ਦਿੱਤੇ ਗਏ ਅਤੇ ਪਾਰਕ 'ਚ ਬਣੇ ਫੁੱਟਪਾਥ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਰਾਹੁਲ, ਰਜਿੰਦਰ ਕੁਮਾਰ, ਸੰਨੀ ਮਹਾਜਨ, ਵਿਵੇਕ ਮਹਾਜਨ ਸਮੇਤ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪਾਰਕ ਲੰਮੇ ਸਮੇਂ ਤੋਂ ਖੇਤਰ ਵਾਸੀਆਂ ਲਈ ਜਨਤਕ ਥਾਂ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਇਸ ਨੂੰ ਲੋਕਾਂ ਨੇ ਆਪਣੇ ਪੱਧਰ ’ਤੇ ਵਿਕਸਿਤ ਕਰ ਕੇ ਹਰਿਆ-ਭਰਿਆ ਬਣਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪਿਛਲੇ ਲਗਭਗ 26 ਸਾਲਾਂ ਤੋਂ ਪਾਰਕ ’ਚ ਇਸ ਤਰ੍ਹਾਂ ਦਾ ਵੱਡਾ ਝੂਲਾ ਨਹੀਂ ਲਾਇਆ ਗਿਆ ਪਰ ਇਸ ਵਾਰ ਲੋਕਾਂ ਦੇ ਵਿਰੋਧ ਦੇ ਬਾਵਜੂਦ ਨਗਰ ਨਿਗਮ ਵੱਲੋਂ ਇੱਥੇ ਝੂਲੇ ਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ।

ਇਹ ਵੀ ਪੜ੍ਹੋ- ਜਲੰਧਰ ਰੇਲਵੇ ਸਟੇਸ਼ਨ 'ਤੇ ਭਿਆਨਕ ਹਾਦਸਾ! ਧੀ ਨੂੰ ਬਚਾਉਣ ਲਈ ਦੌੜੇ ਪਿਤਾ ਦੀ ਮੌਤ, ਵਿਆਹ 'ਚ ਹੋਣਾ ਸੀ ਸ਼ਾਮਲ
ਲੋਕਾਂ ਨੇ ਸਵਾਲ ਚੁੱਕਿਆ ਕਿ ਜਨਤਕ ਪਾਰਕ ’ਚ ਵਪਾਰਕ ਗਤੀਵਿਧੀ ਸ਼ੁਰੂ ਕਰਨ ਦੀ ਇਜਾਜ਼ਤ ਕਿਸ ਆਧਾਰ ’ਤੇ ਦਿੱਤੀ ਗਈ। ਉਨ੍ਹਾਂ ਦਾ ਦੋਸ਼ ਹੈ ਕਿ ਝੂਲਾ ਸੰਚਾਲਕ ਨੇ ਦੇਰ ਰਾਤ ਪਾਰਕ ’ਚ ਦਾਖ਼ਲ ਹੋਣ ਲਈ ਗੇਟ ਅਤੇ ਗਰਿੱਲ ਤੋੜੀ ਅਤੇ ਝੂਲਾ ਲਾਉਣ ਲਈ ਖੁਦਾਈ ਕੀਤੀ ਪਰ ਸ਼ਿਕਾਇਤ ਦੇ ਬਾਵਜੂਦ ਨਿਗਮ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਅਸਰਦਾਰ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਨੇ ਵਾਤਾਵਰਣ ਨੂੰ ਲੈ ਕੇ ਵੀ ਨਿਗਮ ਪ੍ਰਸ਼ਾਸਨ ’ਤੇ ਸਵਾਲ ਖੜ੍ਹੇ ਕੀਤੇ।

ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਾਰਕ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਵਾ ਕੇ ਝੂਲੇ ਲਾਉਣ ਦਾ ਮਾਮਲਾ ਨਾ ਰੋਕਿਆ ਗਿਆ ਤਾਂ ਉਹ ਇਸ ਮਾਮਲੇ ਨੂੰ ਵਿਜੀਲੈਂਸ ਵਿਭਾਗ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੱਕ ਲੈ ਕੇ ਜਾਣਗੇ। ਉੱਥੇ ਹੀ ਇਲਾਕਾ ਨਿਵਾਸੀਆਂ ਨੇ ਇਸ ਮਾਮਲੇ ਨੂੰ ਲੈ ਕੇ ਵਿਧਾਇਕ ਬਾਵਾ ਹੈਨਰੀ ਨਾਲ ਵੀ ਸ਼ਿਕਾਇਤ ਕੀਤੀ। ਲੋਕਾਂ ਮੁਤਾਬਕ ਵਿਧਾਇਕ ਨੇ ਨਗਰ ਨਿਗਮ ਕਮਿਸ਼ਨਰ ਨੂੰ ਫੋਨ ਕਰਕੇ ਮਾਮਲੇ ’ਚ ਕਾਰਵਾਈ ਕਰਨ ਲਈ ਕਿਹਾ ਪਰ ਇਸ ਦੇ ਬਾਵਜੂਦ ਸਥਿਤੀ ’ਚ ਕੋਈ ਬਦਲਾਅ ਨਹੀਂ ਆਇਆ।
ਇਹ ਵੀ ਪੜ੍ਹੋ- ਵਿਵਾਦਾਂ 'ਚ ਘਿਰੇ ਗਾਇਕ ਨਿੱਝਰ! ਨਵੇਂ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਜਲੰਧਰ ਦੇ DAV ਕਾਲਜ 'ਚ ਹੰਗਾਮਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਜਲੰਧਰ, ਮੋਗਾ ਤੇ ਲੁਧਿਆਣਾ ’ਚ ਗੈਰ-ਕਾਨੂੰਨੀ ਮਾਈਨਿੰਗ ’ਤੇ ਹਾਈਕੋਰਟ ਸਖ਼ਤ
NEXT STORY