ਉਜੈਨ/ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ)- ਸ਼ਹਿਰ ਦੇ ਸਮਾਜ ਸੇਵੀ ਤੇ ਧਰਮ ਪ੍ਰੇਮੀਆਂ ਨੇ ਪਿਛਲੇ ਦਿਨੀਂ ਮੱਧ ਪ੍ਰਦੇਸ਼ ਸਟੇਟ ਦੇ ਉਜੈਨ 'ਚ ਸਥਿਤ ਕਈ ਮੰਦਰਾਂ ਦੇ ਦਰਸ਼ਨ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਣੇ ਸਮਾਜ ਸੇਵੀ ਵਿੱਕੀ ਆਵਲਾ ਤੇ ਗੁਲਸ਼ਨ ਚੁੱਘ ਨੇ ਦੱਸਿਆ ਕਿ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਉਜੈਨ 'ਚ ਸਥਿਤ ਪ੍ਰਸਿੱਧ ਮੰਦਰ ਮਹਾਕਾਲ ਸ਼ਿਵ ਬੋਲੇ ਨਾਥ ਜੀ ਦੇ ਜੋਤੀ ਲਿੰਗ ਤੇ ਓਂਕਾਰੇਸ਼ਵਰ ਧਾਮ 'ਚ ਸਥਿਤ ਜੋਤੀ ਲਿੰਗ ਤੇ ਹੋਰ ਕਈ ਮੰਦਰਾਂ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ।
ਉਨ੍ਹਾਂ ਕਿਹਾ ਕਿ ਸ਼ਰਾਫਾ ਬਾਜ਼ਾਰ 'ਚ ਸਥਿਤ ਖੜ੍ਹੇ ਹਨੁਮਾਨ ਜੀ ਦੀ ਮੂਰਤੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਸੰਗਤ ਪਹੁੰਚੀ। ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਸ਼ਰਾਫਾ ਬਾਜ਼ਾਰ 'ਚ ਸਥਿਤ ਮੰਦਰ ਵਿੱਚ ਲੱਗੀ ਖੜ੍ਹੇ ਹਨੁਮਾਨ ਜੀ ਦੀ ਮੂਰਤੀ ਨੂੰ ਉਸ ਥਾਂ ਤੋਂ ਹਟਾਉਣ ਦੀ ਪ੍ਰਤਿਕਿਰਿਆ ਸ਼ੁਰੂ ਕੀਤੀ ਪਰ ਮੂਰਤੀ ਆਪਣੀ ਜਗ੍ਹਾ ਤੋਂ ਨਹੀਂ ਹਿੱਲੀ । ਇਸ ਦੌਰਾਨ ਪ੍ਰਸ਼ਾਸਨ ਨੇ ਬੜੇ ਯਤਨ ਕੀਤੇ ਪਰ ਸਭ ਫੇਲ੍ਹ ਹੋ ਗਏ । ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਦੌਰਾਨ ਹਨੂਮਾਨ ਭਗਤਾਂ 'ਚ ਇਹ ਸਥਾਨ ਦੇਖਣ ਲਈ ਮਨ 'ਚ ਚਾਹਤ ਪੈਦਾ ਹੋਈ ਤੇ ਦੇਸ਼ ਤੋਂ ਦੂਰ-ਦੂਰ ਤੋਂ ਲੋਕ ਇਸ ਧਾਰਮਿਕ ਸਥਾਨ ਨੂੰ ਦੇਖਣ ਲਈ ਪਹੁੰਚੇ ਤੇ ਭਗਤਾਂ ਵੱਲੋਂ ਹਨੁਮਾਨ ਜੀ ਦੇ ਜੈਕਾਰੇ ਲਗਾ ਕੇ ਜਾਪ ਕੀਤਾ ਜਾ ਰਿਹਾ ਹੈ।
ਪੰਜਾਬ : ਸਜ਼ਾ ਸੁਣਾਏ ਜਾਣ ਦੌਰਾਨ ਮੁਲਜ਼ਮ ਫ਼ਰਾਰ, ਚੱਪਲ 'ਚ ਅਦਾਲਤ 'ਚ ਛੱਡ ਗਿਆ
NEXT STORY