ਅਨਟੋਨਿਓ ਗਰਾਮਸਕਾਈ ਦਾ ਜਨਮ 22 ਜਨਵਰੀ 1891 ਵਿਚ ਇਟਲੀ ਵਿਖੇ ਹੋਇਆ। ਇਹ ਇਟਾਲਿਅਨ ਸਾਮਵਾਦੀ ਸਨ। 9 ਨਵੰਬਰ 1926 ਨੂੰ ਇਹਨਾਂ ਨੂੰ ਫਾਸਿਸਟ ਸਰਕਾਰ ਮੁਸੋਲਿਨੀ ਨੇ ਜੇਲ੍ਹ ਵਿਚ ਕਰ ਦਿੱਤਾ। ਜੇਲ੍ਹ ਵਿਚ ਬੈਠੇ ਬੈਠੇ ਇਹਨਾਂ ਨੇ ਕਈ ਕਿਤਾਬਾਂ ਕਈ ਵਿਸ਼ਿਆਂ ਉੱਪਰ ਲਿੱਖਿਆਂ। ਇਹਨਾਂ ਕਿਤਾਬਾਂ ਨੂੰ ਪ੍ਰਿਜ਼ਨ ਨੋਟਬੁਕਸ ਤੋਂ ਵੀ ਜਾਣਿਆ ਜਾਂਦਾ ਹੈ। ਉਹਨਾਂ ਸਾਰਿਆਂ ਵਿਸ਼ਿਆਂ ਵਿਚੋਂ ਇੱਕ ਵਿਸ਼ਾ ਬਹੁਤ ਮਸ਼ਹੂਰ ਹੋਇਆ। ਉਸ ਵਿਸ਼ੇ ਦਾ ਅੰਗਰੇਜੀ ਵਿਚ ਨਾਮ ਹੈ “ਕਲਚਰਲ ਹੀਜਮਨੀ'' ਅਨਟੋਨਿਓ ਗਰਾਮਸਕਾਈ ਕਹਿੰਦੇ ਹਨ ਕਿ ਹਰ ਦੇਸ਼ ਵਿਚ ਦੋ ਤਰ੍ਹਾਂ ਦੇ ਸਮਾਜ ਹੁੰਦੇ ਹਨ – ਰਾਜਨੀਤਕ ਸਮਾਜ ਅਤੇ ਸਭਿਅਕ ਸਮਾਜ। ਰਾਜਨੀਤਕ ਸਮਾਜ ਤੋਂ ਭਾਵ ਸਰਕਾਰ, ਅਫਸਰ, ਕਾਨੂੰਨ ਆਦਿ ਦਾ ਸਮੂਹ ਹੈ। ਰਾਜਨੀਤਕ ਸਮਾਜ ਦੀ ਵਰਤੋ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਸ਼ਾਸਨ ਚਲਾਉਣ ਲਈ ਕੀਤੀ ਜਾਂਦੀ ਹੈ। ਸਭਿਅਕ ਸਮਾਜ ਤੋਂ ਭਾਵ ਦੇਸ਼ ਦਾ ਸਭਿਆਚਾਰ, ਐੱਨ.ਜੀ.ਓ. ਗੈਰ-ਸਰਕਾਰੀ ਸੰਗਠਨ, ਮੀਡੀਆ ਆਦਿ ਹੈ। ਅਨਟੋਨਿਓ ਗਰਾਮਸਕਾਈ ਨੇ ਪਹਿਲੀ ਵਾਰ ਸਮਾਜ ਨੂੰ ਦੋ ਪਹਿਲੂਆਂ ਤੋਂ ਦੇਖਿਆ। ਅਨਟੋਨਿਓ ਗਰਾਮਸਕਾਈ ਕਹਿੰਦੇ ਹਨ ਕਿ ਪ੍ਰਧਾਨ ਜਾਤ ਜਾਂ ਵਰਗ, ਸਰਕਾਰ ਜਾਂ ਰਾਜ ਆਪਣੇ ਰਾਜ ਨੂੰ ਆਪਣੇ ਨਿਯੰਤਰਨ ਵਿਚ ਰੱਖਣ ਵਾਸਤੇ ਸਿਰਫ ਰਾਜਨੀਤਕ ਸਮਾਜ ਦਾ ਹੀ ਪ੍ਰਯੋਗ ਨਹੀਂ ਕਰਦੇ ਬਲਕਿ ਉਹ ਸੱਭਿਅਕ ਸਮਾਜ ਦਾ ਵੀ ਪ੍ਰਯੋਗ ਕਰਦੇ ਹਨ। ਕਿਸੇ ਵੀ ਦੇਸ਼ ਵਿੱਚ ਜੋ ਪ੍ਰਧਾਨ ਵਰਗ ਕਿਸੇ ਵਿਚਾਰਧਾਰਾ ਵਿਚ ਵਿਸ਼ਵਾਸ ਰੱਖਦਾ ਹੈ, ਉਹ ਉਹੀ ਵਿਚਾਰਧਾਰਾ ਆਪਣੇ ਦੇਸ਼ ਵਿਚ ਸੱਭਿਅਕ ਸਮਾਜ ਦੀ ਮਦਦ ਨਾਲ ਫੇਲਾਉਂਦਾ ਹੈ ਤਾਂ ਜੋ ਉਹਨਾਂ ਦਾ ਸ਼ਾਸਨ ਕਰਨਾ ਸੌਖਾ ਹੋ ਜਾਵੇ। ਪ੍ਰਧਾਨ ਵਰਗ, ਰਾਜ ਜਾ ਸਰਕਾਰ ਉਹੋ ਹੀ ਵਿਚਾਰ ਮੀਡੀਆ, ਗੈਰ ਸਰਕਾਰੀ ਸੰਗਠਨਾਂ, ਦੁਆਰਾ ਫੈਲਾਉਂਦਾ ਹੈ, ਜੋ ਉਹਨਾਂ ਨੂੰ ਸ਼ਾਸਨ ਕਰਨ ਵਿਚ ਸਹਾਈ ਹੋਣ। ਭਾਵ ਜੇ ਕਿਸੇ ਦੇਸ਼ ਵਿਚ ਇਸਾਈਆਂ ਦੀ ਗਿਣਤੀ ਬਾਕੀ ਧਰਮਾਂ ਨਾਲੋਂ ਬਹੁਤ ਜ਼ਿਆਦਾ ਹੈ, ਇਸ ਦਾ ਅਰਥ ਹੈ ਕਿ ਉਸ ਦੇਸ਼ ਵਿਚ ਇਸਾਈ ਧਰਮ ਪ੍ਰਧਾਨ ਵਰਗ ਹੈ। ਅਨਟੋਨਿਓ ਗਰਾਮਸਕਾਈ ਮੁਤਾਬਿਕ ਹੁਣ ਇਸ ਦੇਸ਼ ਵਿਚ ਇਸਾਈ ਧਰਮ ਬਾਕੀ ਸਾਰੇ ਧਰਮਾਂ ਨੂੰ ਆਪਣੇ ਸ਼ਿੰਕਜੇ ਵਿਚ ਲੈਣ ਦੀ ਕੋਸ਼ਿਸ਼ ਕਰੇਗਾ ਅਤੇ ਇਹ ਕਰਨ ਲਈ ਉਹ ਰਾਜਨੀਤਕ ਅਤੇ ਸੱਭਿਅਕ ਸਮਾਜ ਦੋਹਾਂ ਦੀ ਵਰਤੋ ਕਰੇਗਾ। ਹਰ ਸਰਕਾਰ ਇਹ ਨੀਤੀ ਆਪਣੇ ਰਾਜ ਅਤੇ ਸ਼ਾਸਨ ਨੂੰ ਮਜ਼ਬੂਤ ਕਰਨ ਲਈ ਅਪਣਾਉਂਦੀ ਹੈ।
ਸਕਰਿਪਟ ਰਾਈਟਰ ਅਮਨਪ੍ਰੀਤ ਸਿੰਘ
ਭਾਰਤੀ ਦੂਤਘਰ ਬਰੱਸਲਜ਼ ਵਿਚ ਹੋ ਰਹੇ ਨੇ ਘਪਲੇ
NEXT STORY