ਅੱਜ ਸਾਡੀ ਸੀਰਤ ਦਾ ਸਕੂਲ ਵਿੱਚ ਪਹਿਲਾਂ ਦਿਨ ਸੀ। ਸਾਰਾ ਟੱਬਰ ਨੂੰ ਸੀਰਤ ਦੇ ਸਕੂਲ ਜਾਣ ਦਾ ਚਾਅ ਚੜ੍ਹਿਆ ਪਿਆ ਸੀ ।ਸਾਰੇ ਜਣੇ ਉਸ ਨੂੰ ਸਕੂਲ ਵੈਨ ਚੜ੍ਹਾਉਣ ਆਏ ਸੀ ਆਲੇ ਦੁਆਲੇ ਸਾਰੇ ਗੁਆਂਢੀਆਂ ਦੀ ਵੀ ਉਹ ਲਾਡਲੀ ਸੀ ।ਸਾਰੇ ਜਾਣੇ ਉਸ ਨੂੰ ਸਕੂਲ ਵੈਨ
ਚੜਾਉਣ ਆਏ ਸੀ । ਸੀਰਤ ਬੈਨ ਵਿੱਚ ਬਹਿ ਕੇ ਸਕੂਲ ਚਲੀ ਗਈ ਸੀ ਉਹਦੇ ਸਕੂਲ ਜਾਣ ਤੋਂ ਬਾਅਦ ਘਰ ਵਿੱਚ ਚੁੱਪ ਚਾਂ ਸੀ ਸਾਰਿਆਂ ਦੇ ਦਿਲ ਡੁੱਬ ਰਹੇ ਸੀ ਅੱਜ ਸੀਰਤ ਤੋਂ ਬਿਨ੍ਹਾਂ ਕਿਵੇਂ ਰਹਾਂਗੇ ।ਸਾਰਾ ਘਰ ਖਾਣ ਨੂੰ ਆ ਰਿਹਾ ਸੀ । ਸ਼ਾਮ ਨੂੰ ਜਦੋਂ ਸੀਰਤ ਘਰ ਵਾਪਸ ਆਈ ਤਾਂ ਸਭ ਨੂੰ ਲੱਗਿਆ ਜਿਵੇਂ ਘਰ ਦੀ ਰੌਣਕ ਵਾਪਸ ਆ ਗਈ ਸਾਰੇ ਉਸ ਕੋਲੋਂ ਸਕੂਲ ਦੀਆਂ ਗੱਲਾਂ ਸੁਣ ਲਈ ਉਤਾਵਲੇ ਸੀ । ਇੰਨੇ ਬੈਠੇ ਬੈਠੇ ਬੀਬੀ ਬੋਲੇ,“ ਕੁੜੇ !ਆਪਣੀ ਕੁੜੀ ਨੂੰ ਕਿਹੜਾ ਵਿਸ਼ਾ ਦਵਾਇਆ, ਕਿਤੇ ਡਰਾਇੰਗ ਤਾਂ ਨਹੀਂ ਦਵਾਤੀ“।ਆਪਣੀ ਸੀਰਤ ਡਾਕਟਰੀ ਦੀ ਪੜ੍ਹਾਈ ਕਰਕੇ ਆਈ ਆ ਅੱਜ “।ਮੈਨੂੰ ਬੀਬੀ ਦੀ ਗੱਲ ਸੁਣ ਕੇ ਬਹੁਤ ਹਾਸਾ ਆਇਆ। ਮੈਂ ਕਿਹਾ, ਬੀਬੀ! “ਅਜੇ ਤਾਂ ਆਪਣੀ ਕੁੜੀ ਬਹੁਤ ਛੋਟੀ ਹੈ ਵੱਡੀ ਹੋ ਕੇ ਪਤਾ ਲੱਗੂ ਵੀ ਕੀ ਬਣੂ ਇਹ ।“ਬੀਬੀ ਕਹਿੰਦੀ ਤੈਨੂੰ ਬੜਾ ਪਤਾ ਵੀ ਕੀ ਹੁੰਦਾ । ਇਵੇਂ ਹੀ ਪੰਜ ਸੱਤ ਦੇ ਲਾਗੇ ਇੱਕ ਦਿਨ ਬੀਬੀ ਆ ਕੇ ਸੀਰਤ ਕੋਲ ਬੈਠ ਗਏ ।ਸੀਰਤ ਨੂੰ ਕਹਿੰਦੇ,“ ਕੀ ਕਰਦਾ ਮੇਰਾ ਪੁੱਤ “।ਸੀਰਤ ਆਪਣੀ ਡਰਾਇੰਗ ਬੁੱਕ ਵਿੱਚ ਕਲਰ ਕਰ ਰਹੀ ਸੀ ।ਬੀਬੀ ਦੇਖ ਕੇ ਗੁੱਸੇ ਵਿੱਚ ਬੋਲੇ ,ਲੈ! ਕਿਹਾ ਸੀ ਨਾ ਦਵਾਈ ਕੁੜੀ ਨੂੰ ਡਰਾਇੰਗ ਫੇਰ ਦਵਾਤੀ ਡਰਾਇੰਗ ।ਮੈਂ ਬੀਬੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ।ਪਰ ਉਹ ਕਹਿਣ ਲੱਗੇ, ਸਾਡੇ ਪਿੰਡ ਸੀ ਇੱਕ ਮੁੰਡਾ ਉਹਨੇ ਡਰਾਇੰਗ ਲਈ ਸੀ ਫਿਰ ਉਹ ਡਰਾਇੰਗ ਮਾਸਟਰ ਬਣ ਗਿਆ ।ਮੈਂ ਨੀ ਬਣਾਉਣੀ ਕੁੜੀ ਮਾਸਟਰਨੀ।“ਮੈਂ ਹੱਸ ਕੇ ਕਿਹਾ ,ਕੋਈ ਨਾ, ਬੀਬੀ! ਫਿਕਰ ਨਾ ਕਰ ਤੇਰੀ ਪੋਤੀ ਤਾਂ ਡਾਕਟਰਨੀ ਹੀ ਬਣੂ। ਬੀਬੀ ਕਹਿੰਦੀ ਹੋਰ ਜੇ ਡਾਕਟਰਨੀ ਨਹੀਂ ਬਣਾਉਣੀ ਫੈਰ ਐਨੀ ਫੀਸਾਂ ਕਾਹਨੂੰ ਭਰਦੇ ਹਾਂ ।ਮੈਡਮਾਂ ਨੂੰ ਕਹਿੰਦੀ ਵੀ ਅਸੀਂ ਤਾਂ ਬੱਸ ਕੁੜੀ ਨੂੰ ਡਾਕਟਰੀ ਆਲੀ ਪੜ੍ਹਾਈ ਕਰਾਉਣੀ ਆ।ਮੈਨੂੰ ਬੀਬੀ ਦੇ ਹਾਸਾ ਵੀ ਆ ਰਿਹਾ ਸੀ ਤੇ ਪਿਆਰ ਵੀ, ਜੇ ਮੈਂ ਉਹਨੂੰ ਸਮਝਾਉਂਦੀ ਵੀ ਤਾਂ ਉਨ੍ਹਾਂ ਨੂੰ ਲੱਗਦਾ ਸੀ, ਮੈਨੂੰ ਕੀ ਪਤਾ ਮੈਂ ਤਾਂ ਕੁੜੀ ਨੂੰ ਮਾਸਟਰ ਬਣਾ ਦੇਣਾ ਮਾਸਟਰ ਨੂੰ ਤਨਖਾਹ ਕਿਹੜੀ ਮਿਲਦੀ ਆ।ਅਕਸਰ ਕਹਿੰਦੀ ਰਹਿੰਦੀ ਸੀ ਮਾਸਟਰ ਬਣ ਕੇ ਕੀ ਕਰੂ ਪ੍ਰਾਈਵੇਟ ਸਕੂਲਾਂ 'ਚ ਕੁਝ ਦੇਣਾ ਨਹੀਂ ਸਰਕਾਰੀ ਨੌਕਰੀ ਮਿਲਨੀ ਨੀ ਜੇ ਡਾਕਟਰ ਬਣੂੰ ਤਾਂ ਆਪਣੀ ਦੁਕਾਨ ਖੋਲ੍ਹ ਕੇ ਹੀ ਬਹਿਜੂ। ਸ਼ਾਇਦ ਬਜ਼ੁਰਗ ਸਾਡੇ ਘਰ ਦੀ ਰੌਣਕ ਹੁੰਦੇ ਨੇ, ਸਾਡਾ ਕਿੰਨਾ ਫਿਕਰ ਕਰਦੇ ਨੇ, ਕਿੰਨਾ ਖ਼ਿਆਲ ਰੱਖਦੇ ਨੇ ।ਇਹ ਵੀ ਬਜ਼ੁਰਗ ਵੀ ਸਾਡੇ ਬੱਚਿਆਂ ਵਾਂਗ ਘਰ ਦੀ ਰੌਣਕ ਹੁੰਦੇ ਨੇ ।ਹੁਣ ਅਸੀਂ ਸਾਰੇ ਸੀਰਤ ਨੂੰ ਪਿਆਰ ਨਾਲ ਬੀਬੀ ਦੀ ਡਾਕਟਰਨੀ ਹੀ ਕਹਿੰਦੇ ਆ ।ਸਾਰੇ ਸੀਰਤ ਨੂੰ ਬੀਬੀ ਦੀ ਡਾਕਟਰ ਨਹੀਂ ਕਹਿ ਕੇ ਬਹੁਤ ਹੱਸਦੇ ਨੇ ।ਤੇ ਬੀਬੀ ਵਰਗੇ ਬਜ਼ੁਰਗਾਂ ਦਾ ਪਿਆਰ ਸਾਡੇ ਲਈ ਅਣਮੁੱਲਾ ਆਉਂਦਾ ਹੈ ।
ਮਨਜੀਤ ਕੌਰ ਮਾਂਗਟ
ਮੋਬਾਇਲ-9465709023