ਯੁੱਧ ਕਿਸੇ ਦੀ ਜਿੱਤ
ਕਿਸੇ ਦੀ ਹਾਰ ਨਾਲ
ਖਤਮ ਨਹੀਂ ਹੁੰਦੇ
ਚੱਲਦੇ ਰਹਿੰਦੇ ਹਨ ਨਿਰੰਤਰ
ਯੁੱਧ ਖਤਮ ਹੁੰਦੇ ਹਨ
ਜਿੱਤ ਦੀ ਖੁਸ਼ੀ
ਹਾਰ ਦੇ ਦੁੱਖ ਨਾਲ
ਉਭਰ ਕੇ
ਕੋਈ ਵੀ ਯੋਧਾ
ਯੁੱਧ 'ਚ ਮਰਨ ਨਹੀਂ ਜਾਂਦਾ
ਯੁੱਧ ਰੋਕੇ ਨਹੀਂ ਜਾ ਸਕਦੇ
ਮੌਤ ਦਾ ਡਰ ਦਿਖਾ ਕੇ
ਯੁੱਧ ਖਤਮ ਹੁੰਦੇ ਹਨ
ਪ੍ਰੇਮ ਦੀ ਪਾਠਸ਼ਾਲਾ 'ਚ ਪੜ੍ਹ ਕੇ

ਡਾ. ਐੱਮ ਡੀ ਸਿੰਘ
ਕਾਰਗਿਲ ਜਿੱਤ ਦੇ ਮੌਕੇ ’ਤੇ ਸ਼ਹੀਦਾਂ ਨੂੰ ਨਮਨ
NEXT STORY