ਇਹ ਕੀ ਕਹਿਰ ਗੁਜ਼ਾਰ ਦਿੰਦੇ ਨੇ ਲੋਕ।
ਧੀਆਂ ਕਿਉਂ ਕੁੱਖਾਂ ਵਿਚ ਮਾਰ ਦਿੰਦੇ ਨੇ ਲੋਕ।
ਪੂਜਾ ਕਰਦੇ ਨੇ ਜਿੰਨਾਂ ਦੀ ਪਹਿਲਾਂ ਦੇਵੀ ਮੰਨਕੇ,
ਫੇਰ ਦੇਵੀਆਂ ਹੀ ਕੁੱਖਾਂ ਵਿੱਚ ਮਾਰਦੇ ਨੇ ਲੋਕ।
ਲਾਉਣੀ ਹੁੰਦੀ ਹੈ ਜਿਸਨੇ ਬਹਾਰ ਬਾਗ਼ਾਂ ਵਿਚ,
ਖਿੜਨ ਤੋਂ ਪਹਿਲਾਂ ਹੀ ਕਲੀ ਨੂੰ ਉਜਾੜ ਦਿੰਦੇ ਨੇ ਲੋਕ।
ਕਰਨੀ ਹੁੰਦੀ ਹੈ ਛਾਂ ਜਿਸਨੇ ਸਾਰੇ ਜੱਗ ਉੱਤੇ,
ਵਧਣ ਤੋਂ ਪਹਿਲਾਂ ਹੀ ਬੂਟੇ ਨੂੰ ਝਾੜ ਦਿੰਦੇ ਨੇ ਲੋਕ।
ਕਰਨਾ ਹੁੰਦਾ ਹੈ ਜਿਸਨੇ ਹਨੇਰਿਆਂ ਨੂੰ ਦੂਰ,
ਉਹਨਾਂ ਚਿਰਾਗਾਂ ਨੂੰ ਪਹਿਲਾਂ ਹੀ ਫੂਕਾਂ ਮਾਰ ਦਿੰਦੇ ਨੇ ਲੋਕ।
ਅੱਜ ਦਾਜ ਦਹੇਜ ਦੀ ਅੱਗ ਬਲਦੀ,
ਕਿਉਂ ਧੀਆਂ ਨੂੰ ਅੱਗ ਵਿਚ ਸਾੜ ਦਿੰਦੇ ਨੇ ਲੋਕ।
“ਦੀਪ ਸੋਨੀ'' ਧੀਆਂ ਤਾਂ ਤਾਜ ਹੁੰਦੀਆਂ,
ਪਰ ਸਜਨ ਤੋਂ ਪਹਿਲਾਂ ਹੀ ਉਤਾਰ ਦਿੰਦੇ ਨੇ ਲੋਕ।
ਕਰਨਦੀਪ ਸੋਨੀ
ਪੰਜਾਬੀਆਂ 'ਚ ਘੱਟ ਰਿਹਾ ਸਾਹਿਤ ਪੜ੍ਹਨ ਦਾ ਰੁਝਾਨ
NEXT STORY