ਮੋਗਾ (ਆਜ਼ਾਦ) : ਮੋਗਾ-ਕੋਟ ਈਸੇ ਖਾਂ ਜੀ. ਟੀ. ਰੋਡ ’ਤੇ ਇਕ ਪਬਲਿਕ ਸਕੂਲ ਦੇ ਕੋਲ ਘੋੜਾ-ਟਰਾਲਾ ਅਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਗਿਆਨ ਸਿੰਘ ਨਿਵਾਸੀ ਪਿੰਡ ਗਗੜਾ ਦੇ ਜ਼ਖਮੀ ਹੋਣ ਦੇ ਇਲਾਵਾ ਉਸਦੀ ਗੱਡੀ ਵੀ ਬੁਰੀ ਤਰ੍ਹਾਂ ਨਾਲ ਟੁੱਟ ਗਈ। ਇਸ ਸਬੰਧ ਵਿਚ ਕੋਟ ਈਸੇ ਖਾਂ ਪੁਲਸ ਵਲੋਂ ਘੋੜਾ-ਟਰਾਲਾ ਚਾਲਕ ਅੰਮ੍ਰਿਤਪਾਲ ਸਿੰਘ ਨਿਵਾਸੀ ਪਿੰਡ ਬੰਗੀ ਰੁਲਦੂ ਬਠਿੰਡਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਕਰ ਰਹੇ ਹਨ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਗਿਆਨ ਸਿੰਘ ਨੇ ਆਖਿਆ ਕਿ ਮੈਂ ਬੀ. ਆਈ. ਐੱਸ. ਕਾਲਜ ਦੀ ਗੱਡੀ ਨੂੰ ਬਾਹਰ ਕੱਢ ਕੇ ਸਾਡੇ ਕਾਲਜ ਕੈਂਪਸ ਇੰਚਾਰਜ ਪਰਮਿੰਦਰ ਸਿੰਘ ਦੇ ਘਰ ਗਿਆ ਅਤੇ ਫਿਰ ਮੈਂ ਕਾਲਜ ਦੇ ਚੇਅਰਮੈਨ ਡਾ. ਨਵਜੋਤ ਸਿੰਘ ਧਾਲੀਵਾਲ ਦੀ ਕੋਠੀ ਮੁਹਾਲੀ ਨੂੰ ਚੱਲ ਪਿਆ ਅਤੇ ਰਸਤੇ ਵਿਚ ਧੁੰਦ ਹੋਣ ਕਾਰਨ ਜਦ ਮੈਂ ਆਰ. ਕੇ. ਐੱਸ. ਸਕੂਲ ਤੋਂ ਥੋੜਾ ਪਿੱਛੇ ਸੀ ਤਾਂ ਮੇਰੇ ਪਿੱਛੇ ਇਕ ਘੋੜਾ ਟਰਾਲਾ ਚਾਲਕ ਨੇ ਲਾਪ੍ਰਵਾਹੀ ਨਾਲ ਗੱਡੀ ਚਲਾਉਂਦਿਆਂ ਬਿਨਾਂ ਹਾਰਨ ਮਾਰਿਆਂ ਮੇਰੀ ਗੱਡੀ ਨੂੰ ਟੱਕਰ ਮਾਰੀ, ਜਿਸ ਨਾਲ ਮੈਂ ਆਪਣੀ ਗੱਡੀ ਦਾ ਸੰਤੁਲਨ ਖੋਹ ਬੈਠਾ ਅਤੇ ਸਾਹਮਣੇ ਤੋਂ ਆ ਰਹੇ ਇਕ ਹੋਰ ਘੋੜਾ ਟਰਾਲਾ ਨਾਲ ਜਾ ਟਕਰਾਇਆ। ਇਸ ਹਾਦਸੇ ਵਿਚ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਅਤੇ ਗੱਡੀ ਦਾ ਵੀ ਬਹੁਤ ਨੁਕਸਾਨ ਹੋਇਆ, ਮੈਂਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਣਾ ਪਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ, ਘੋੜਾ ਟਰਾਲਾ ਚਾਲਕ ਦੀ ਗ੍ਰਿਫਤਾਰੀ ਬਾਕੀ ਹੈ।
ਤੇਜ਼ ਰਫਤਾਰ ਕਾਰ ਦੀ ਲਪੇਟ ’ਚ ਆ ਕੇ ਇਕ ਦੀ ਮੌਤ, ਮਾਮਲਾ ਦਰਜ
NEXT STORY