ਲਖਨਊ— ਉਨਾਵ ਗੈਂਗਰੇਪ ਮਾਮਲੇ 'ਚ ਉੱਤਰ ਪ੍ਰਦੇਸ਼ ਸਰਕਾਰ ਨੇ ਭਾਰੀ ਦਬਾਅ ਤੋਂ ਬਾਅਦ ਕੇਸ ਦੀ ਜਾਂਚ ਲਈ ਐੈੱਸ.ਆਈ.ਟੀ. ਦਾ ਗਠਨ ਕੀਤਾ ਹੈ। ਪੀੜਤਾ ਨੇ ਇਸ ਮਾਮਲੇ 'ਚ ਸਥਾਨਕ ਵਿਧਾਇਕ ਕੁਲਦੀਪ ਸਿੰਘ ਸੇਂਗਰ ਸਮੇਤ ਕਈ ਲੋਕਾਂ 'ਤੇ ਗੈਂਗਰੇਪ ਦਾ ਦੋਸ਼ ਲਗਾਇਆ ਸੀ। ਦੂਜੇ ਪਾਸੇ ਪੀੜਤਾ ਦੇ ਪਿਤਾ ਦੀ ਕੁੱਟਮਾਰ ਦੇ ਦੋਸ਼ੀ ਮੰਗਲਵਾਰ ਨੂੰ ਵਿਧਾਇਕ ਦੇ ਭਰਾ ਅਤੁਲ ਸੇਂਬਰ ਦੀ ਗ੍ਰਿਫਤਾਰੀ ਵੀ ਹੋਈ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ 'ਚ ਜੋ ਵੀ ਦੋਸ਼ੀ ਹੋਵੇਗਾ, ਉਸ ਨੂੰ ਛੱਡਿਆ ਨਹੀਂ ਜਾਵੇਗਾ। ਇਸ ਵਿਚਕਾਰ ਗੈਂਗਰੇਪ ਪੀੜਤਾ ਦੇ ਪਿਤਾ ਦੇ ਪੋਸਟਮਾਰਟਮ ਰਿਪੋਰਟ ਤੋਂ ਕੁੱਟਮਾਰ ਦੀ ਪੁਸ਼ਟੀ ਹੋਈ ਹੈ ਅਤੇ ਉਨ੍ਹਾਂ ਦੇ ਸਰੀਰ 'ਤੇ ਸੱਟਾਂ ਦੇ 14 ਨਿਸ਼ਾਨ ਮਿਲੇ ਹਨ।
ਏ.ਡੀ.ਜੀ. ਲਾਅ ਐਂਡ ਆਰਡਰ ਆਨੰਦ ਕੁਮਾਰ ਨੇ ਅੱਜ ਇਥੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ, ''ਪੀੜਤਾ ਦੀ ਸ਼ਿਕਾਇਤ 'ਤੇ ਵਿਧਾਇਕ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾ ਨੇ ਆਪਣੀ ਸ਼ਿਕਾਇਤ 'ਚ ਵਿਧਾਇਕ ਤੋਂ ਇਲਾਵਾ ਵੀ ਕਈ ਲੋਕਾਂ ਦਾ ਨਾਮ ਲਿਆ ਹੈ। ਇਸ ਮਾਮਲੇ 'ਚ ਐੈੱਸ.ਆਈ.ਟੀ. ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ, ''11 ਜੂਨ, 2017 ਨੂੰ ਦਰਜ ਐੈੱਫ.ਆਈ.ਆਰ 'ਚ ਵਿਧਾਇਕ ਦਾ ਨਾਮ ਨਹੀਂ ਸੀ ਪਰ 22/8/2018 ਦੀ ਐੱਫ.ਆਈ.ਆਰ. 'ਚ ਵਿਧਾਇਕ ਦਾ ਨਾਮ ਵੀ ਸ਼ਾਮਲ ਸੀ। ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਐੈੱਫ.ਆਈ.ਆਰ. ਦੇ ਮਾਮਲੇ 'ਚ ਉਨਾਵ ਪੁਲਸ ਦੀ ਰਿਪੋਰਟ ਸਹੀ ਸੀ ਜਾਂ ਨਹੀਂ।''
ਅਨੰਦ ਕੁਮਾਰ ਨੇ ਕਿਹਾ ਹੈ ਕਿ ਐੈੱਸ.ਆਈ.ਟੀ. ਦੀ ਜਾਂਚ ਲਖਨਊ ਜੋਨ ਦੇ ਏ.ਡੀ.ਜੀ. ਦੇ ਸੁਪਰਵਿਜਨ 'ਚ ਹੋਵੇਗੀ। ਉਨ੍ਹਾਂ ਨੇ ਕਿਹਾ, ''ਇਸ ਮਾਮਲੇ 'ਚ ਜੋ ਵੀ ਸ਼ਾਮਲ ਹੈ ਜਾਂ ਜਿਸ ਦਾ ਨਾਮ ਵੀ ਐੈੱਫ.ਆਈ.ਆਰ 'ਚ ਹੈ। ਉਨ੍ਹਾਂ ਸਾਰਿਆਂ ਤੋਂ ਪੁੱਛਗਿਛ ਕੀਤੀ ਜਾਵੇਗੀ। ਇਸ ਮਾਮਲੇ 'ਚ ਵਿਧਾਇਕ ਕੁਲਦੀਪ ਸਿੰਘ ਤੋਂ ਵੀ ਪੁੱਛਗਿਛ ਹੋਵੇਗੀ।''
ਦਿੱਲੀ ਤੋਂ ਫੜਿਆ ਗਿਆ ਗੈਂਗਸਟਰ ਵਿੱਕੀ ਗੌਂਡਰ ਦਾ ਸਾਥੀ
NEXT STORY