ਵੈੱਬ ਡੈਸਕ : ਪਾਕਿਸਤਾਨ ਨੇ ਉੱਨਤ ਤਕਨੀਕ ਨਾਲ ਲੈਸ ਇਕ ਨਵੀਂ 'ਆਰਮੀ ਰਾਕੇਟ ਫੋਰਸ' ਦੇ ਗਠਨ ਦਾ ਐਲਾਨ ਕੀਤਾ ਹੈ, ਜੋ ਕਿ ਦੇਸ਼ ਦੀ ਲੜਾਕੂ ਸਮਰੱਥਾਵਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਬੇਹੱਦ ਮਹੱਤਵਪੂਰਨ ਸਾਬਿਤ ਹੋਵੇਗਾ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਬੁੱਧਵਾਰ ਦੇਰ ਰਾਤ 79ਵੇਂ ਸੁਤੰਤਰਤਾ ਦਿਵਸ ਤੇ ਭਾਰਤ ਦੇ ਨਾਲ ਹਾਲ ਹੀ ਵਿਚ ਹੋਏ ਫੌਜੀ ਟਕਰਾਅ ਤੋਂ ਬਾਅਦ ਕਰਵਾਏ ਇਕ ਪ੍ਰੋਗਰਾਮ ਵਿਚ ਐਲਾਨ ਕੀਤਾ। ਆਰਮੀ ਰਾਕੇਟ ਫੋਰਸ ਕਮਾਂਡ ਦੇ ਗਠਨ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਇਹ ਦੇਸ਼ ਦੀ ਫੌਜੀ ਪ੍ਰਤੀਕਿਰਿਆ ਸਮਰੱਥਾ ਨੂੰ ਵਿਸਤਾਰ ਦੇਣ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ। ਹਾਲਾਂਕਿ ਉਨ੍ਹਾਂ ਨੇ ਨਵੇਂ ਬਲ ਜਾਂ ਉਸ ਦੀ ਜ਼ਿੰਮੇਦਾਰੀਆਂ ਦੇ ਬਾਰੇ ਵਿਚ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ।
ਪਾਕਿਸਤਾਨ ਦਾ ਨਵਾਂ ਬਲ ਸਪੱਸ਼ਟ ਰੂਪ ਨਾਲ ਉਸ ਦੇ ਸਦਾਬਹਾਰ ਸਹਿਯੋਗੀ ਚੀਨ ਪੀਪਲਜ਼ ਲਿਬਰੇਸ਼ਨ ਆਰਮੀ ਰਾਕੇਟ ਫੋਰਸ ਤੋਂ ਪ੍ਰੇਰਿਤ ਹੈ, ਜੋ ਪ੍ਰਮਾਣੂ ਤੇ ਰਸਮੀਂ ਦੋਵਾਂ ਤਰ੍ਹਾਂ ਦੀਆਂ ਬੈਲਿਸਟਿਕ, ਹਾਈਪਰਸੌਨਿਕ, ਕਰੂਜ਼ ਮਿਜ਼ਾਇਲਾਂ ਦੇ ਹਥਿਆਰ ਭੰਡਾਰ ਨੂੰ ਕੰਟਰੋਲ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਈ ਵਿਚ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਹੋਏ ਫੌਜੀ ਟਕਰਾਅ ਵਿਚ ਪਾਕਿਸਤਾਨ ਦੀ ਵੱਡੀ ਜਿੱਤ ਹੋਈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸਿਰਫ ਚਾਰ ਦਿਨ ਵਿਚ ਹੀ ਭਾਰਤ ਦਾ ਹੰਕਾਰ ਚਕਨਾਚੂਰ ਹੋ ਗਿਆ। ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧੰਨਵਾਦ ਵਿਅਕਤ ਕੀਤਾ ਤੇ ਕਿਹਾ ਕਿ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗਬੰਦੀ ਦੇ ਲਈ ਦਖਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਮੁੱਦੇ ਦਾ ਹੱਲ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਦੇ ਮੁਤਾਬਕ ਕੀਤਾ ਜਾਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ ਨਾਲ ਤਣਾਅ ਵਿਚਾਲੇ ਅਮਰੀਕਾ ਨੇ ਪਾਕਿ ਨੂੰ ਆਜ਼ਾਦੀ ਦਿਵਸ 'ਤੇ ਦਿੱਤੀਆਂ ਖਾਸ ਵਧਾਈਆਂ
NEXT STORY