ਮਿਰਜਾਪੁਰ- ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਦੇ ਵਿੰਧਿਆਚਲ ਧਾਮ 'ਚ ਇਕ ਤੀਰਥ ਪੁਜਾਰੀ ਨੇ ਇਮਾਨਦਾਰੀ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਜਦੋਂ ਉਨ੍ਹਾਂ ਜੁਆਇੰਟ ਐੱਸ.ਬੀ.ਆਈ. ਖਾਤੇ 'ਚ ਗਲਤੀ ਨਾਲ ਮਨੀ ਕੈਪਟਿਲ ਲਿਮਟਿਡ ਕੰਪਨੀ ਦੇ ਸ਼ਰਧਾਲੂ ਵਲੋਂ 1 ਕਰੋੜ 48 ਲੱਖ 50 ਰੁਪਏ ਟਰਾਂਸਫਰ ਹੋ ਗਏ ਤਾਂ ਪੁਜਾਰੀ ਨੇ ਆਪਣੇ ਸਾਥੀ ਨਾਲ ਇਸ ਮਾਮਲੇ ਦੀ ਚਰਚਾ ਕੀਤੀ। ਉਨ੍ਹਾਂ ਤੈਅ ਕੀਤਾ ਕਿ ਪੈਸੇ ਕਢਵਾਉਣ ਦੀ ਬਜਾਏ ਇਨ੍ਹਾਂ ਨੂੰ ਵਾਪਸ ਕਰ ਦੇਣਾ ਚਾਹੀਦਾ। ਅਗਲੇ ਦਿਨ ਪੁਜਾਰੀ ਨੇ ਐੱਚ.ਡੀ.ਐੱਫ.ਸੀ. ਬੈਂਕ ਜਾ ਕੇ ਚੈੱਕ ਦੇ ਮਾਧਿਅਮ ਨਾਲ ਪੂਰੀ ਰਾਸ਼ੀ ਵਾਪਸ ਕਰ ਦਿੱਤੀ।
ਇਹ ਰਕਮ ਗਲਤੀ ਨਾਲ ਸ਼੍ਰੀ ਮਾਂ ਵਿੰਧਯਵਾਸਿਨੀ ਸੇਵਾ ਕਮੇਟੀ ਦੇ ਖਾਤੇ 'ਚ ਆਈ ਸੀ। ਕਮੇਟੀ ਵਿੰਧਿਆਚਲ ਧਾਮ 'ਚ ਪੂਜਾ-ਪਾਠ, ਜਾਗਰਣ ਅਤੇ ਭੰਡਾਰਾ ਆਯੋਜਿਤ ਕਰਦੀ ਹੈ ਅਤੇ ਦੇਸ਼-ਵਿਦੇਸ਼ ਤੋਂ ਦਾਨ ਕੀਤੇ ਗਏ ਲੱਖਾਂ ਰੁਪਏ ਪ੍ਰਾਪਤ ਕਰਦੀ ਹੈ। ਮਨੀ ਕੈਪਟਿਲ ਲਿਮਟਿਡ ਕੰਪਨੀ ਦੇ ਸ਼ਰਧਾਲੂ ਨੇ 11 ਹਜ਼ਾਰ ਰੁਪਏ ਡੋਨੇਟ ਕੀਤੇ ਸਨ ਪਰ ਗਲਤੀ ਨਾਲ ਇਹ ਵੱਡੀ ਰਾਸ਼ੀ ਉਸੇ ਖਾਤੇ 'ਚ ਟਰਾਂਸਫਰ ਹੋ ਗਏ। ਉਮੇਸ਼ ਸ਼ੁਕਲਾ ਨਾਂ ਦੇ ਇਕ ਸ਼ਰਧਾਲੂ ਨੇ ਬਾਅਦ 'ਚ ਫੋਨ ਕਰ ਕੇ ਪੈਸੇ ਗਲਤੀ ਨਾਲ ਟਰਾਂਸਫਰ ਕਰਨ ਦੀ ਗੱਲ ਕਹੀ ਪਰ ਉਦੋਂ ਤੱਕ ਬੈਂਕ ਬੰਦ ਹੋ ਚੁੱਕਿਆ ਸੀ। ਅਗਲੇ ਦਿਨ ਪੁਜਾਰੀ ਨੇ ਆਪਣੀ ਇਮਾਨਦਾਰੀ ਦਿਖਾਉਂਦੇ ਹੋਏ ਐੱਚ.ਡੀ.ਐੱਫ.ਸੀ. ਬੈਂਕ ਦੇ ਚੈੱਕ ਦੇ ਮਾਧਿਅਮ ਨਾਲ ਪੂਰੀ ਰਾਸ਼ੀ ਵਾਪਸ ਕਰ ਦਿੱਤੀ। ਪੁਜਾਰੀ ਦੀ ਇਮਾਨਦਾਰੀ ਨੇ ਸਾਰਿਆਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੀ ਦਰਿਆਦਿਲੀ ਦੀ ਖੂਬ ਸ਼ਲਾਘਾ ਹੋ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਲਕਾਤਾ ਕਾਂਡ 'ਤੇ ਰਾਸ਼ਟਰਪਤੀ ਦੀ 'ਨਿਰਾਸ਼ਾ' ਔਰਤਾਂ ਦੀ ਸੁਰੱਖਿਆ 'ਤੇ 'ਉਦਾਸੀਨਤਾ' ਦਰਸਾਉਂਦੀ: ਯੋਗੀ
NEXT STORY