ਨਵੀਂ ਦਿੱਲੀ- ਭਾਰਤੀ ਹਵਾਈ ਫੌਜ ਦੀ ਤਾਕਤ 'ਚ ਹੋਰ ਵਾਧਾ ਹੋਣ ਜਾ ਰਿਹਾ ਹੈ। ਇਕ ਮਹੀਨੇ ਦੇ ਅੰਦਰ ਭਾਰਤੀ ਹਵਾਈ ਫੌਜ ਨੂੰ ਐਡਵਾਂਸ ਤਕਨਾਲੋਜੀ ਨਾਲ ਲੈੱਸ 10 ਹੋਰ ਲੜਾਕੂ ਜਹਾਜ਼ ਮਿਲਣ ਵਾਲੇ ਹਨ। ਇਨ੍ਹਾਂ 10 ਜਹਾਜ਼ਾਂ ਦੇ ਆਉਣ ਤੋਂ ਬਾਅਦ ਹਵਾਈ ਫੌਜ ’ਚ ਰਾਫੇਲ ਲੜਾਕੂ ਜਹਾਜ਼ਾਂ ਦੀ ਗਿਣਤੀ ਵਧ ਕੇ 21 ਹੋ ਜਾਵੇਗੀ। ਸਰਕਾਰ ’ਚ ਉੱਚ ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ 3 ਰਾਫੇਲ ਅਗਲੇ 2-3 ਦਿਨਾਂ ’ਚ ਭਾਰਤ ਪਹੁੰਚ ਜਾਣਗੇ। 7-8 ਜਹਾਜ਼ ਅਤੇ ਉਨ੍ਹਾਂ ਦੇ ਟਰੇਨਰ ਵਰਜ਼ਨ ਅਗਲੇ ਮਹੀਨੇ ਦੇ ਦੂਜੇ ਪੰਦਰਵਾੜੇ ’ਚ ਭਾਰਤ ਪਹੁੰਚ ਸਕਦੇ ਹਨ। ਇਹ ਜਹਾਜ਼ ਅੰਬਾਲਾ ਦੇ 17 ਸਕਵਾਡਰਨ ਦਾ ਹਿੱਸਾ ਹਨ।
ਖ਼ਬਰਾਂ ਮੁਤਾਬਕ ਹਵਾ 'ਚ ਈਂਧਨ ਭਰਨ ਦੀ ਸਮਰੱਥਾ ਰੱਖਣ ਵਾਲਾ ਰਾਫੇਲ ਲੜਾਕੂ ਜਹਾਜ਼ ਸਿੱਧੇ ਫਰਾਂਸ ਤੋਂ ਉਡਾਣ ਭਰ ਕੇ ਭਾਰਤ ਪਹੁੰਚ ਰਹੇ ਹਨ। ਰਾਫੇਲ ਨੂੰ ਭਾਰਤੀ ਹਵਾਈ ਫੌਜ ਦੇ ਬੇੜੇ ਵਿਚ ਪਿਛਲੇ ਸਾਲ ਜੁਲਾਈ-ਅਗਸਤ ਤੋਂ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਸੀ। ਰਾਫੇਲ ਦੇ ਆਉਂਦੇ ਹੀ ਇਸ ਨੂੰ ਪੂਰਬੀ ਲੱਦਾਖ ਅਤੇ ਦੂਜੇ ਇਲਾਕਿਆਂ ਵਿਚ ਚਾਇਨਾ ਫਰੰਟ 'ਚ ਪੈਟਰੋਲਿੰਗ ਵਿਚ ਤਾਇਨਾਤ ਕਰ ਦਿੱਤਾ ਗਿਆ ਸੀ।
ਭਾਰਤੀ ਸਮੁੰਦਰੀ ਫੌਜ ਨੇ ਆਈ. ਐੱਨ. ਐੱਸ. ਸ਼ਿਵਾਲਿਕ ਦੇ ਨਾਲ ਅਮਰੀਕੀ ਨੇਵੀ ਦੇ ਯੂ. ਐੱਸ. ਐੱਸ. ਥਿਓਡੋਰ ਰੂਜਵੇਲਟ ਕੈਰੀਅਰ ਸਟ੍ਰਾਈਕ ਗਰੁੱਪ ਦੇ ਨਾਲ ਪੂਰਬੀ ਹਿੰਦ ਮਹਾਸਾਗਰ ਖੇਤਰ ’ਚ ਇਕ ਪੈਸੇਜ ਐਕਸਰਸਾਈਜ਼ ’ਚ ਭਾਗ ਲਿਆ। ਮਣੀਪੁਰ ਦੀ ਸੂਬਾ ਸਰਕਾਰ ਦੀ ਮੰਗ ’ਤੇ, ਭਾਰਤੀ ਹਵਾਈ ਫੌਜ ਉਖਰੁਲ ਜ਼ਿਲੇ ਦੇ ਸਿਰੋਹੀ ਹਿੱਲਸ ਅੱਗ ਬੁਝਾਉਣ ਲਈ ਬਾਂਬੀ ਬਾਲਟੀ ਨਾਲ ਲੈਸ 2 ਐੱਮ. ਆਈ.-17 ਵੀ 5 ਹੈਲੀਕਾਪਟਰ ਤਾਇਨਾਤ ਕਰਨ ਦੀ ਪ੍ਰਕਿਰਿਆ ’ਚ ਹੈ।
ਦੱਸ ਦੇਈਏ ਕਿ ਭਾਰਤ ਨੇ 2016 ਵਿਚ ਰਾਫੇਲ ਲੜਾਕੂ ਜਹਾਜ਼ ਖਰੀਦਣ ਲਈ ਫਰਾਂਸ ਨਾਲ ਸੌਦਾ ਕੀਤਾ ਸੀ। ਕਰੀਬ 36 ਰਾਫੇਲ ਖਰੀਦਣ ਲਈ ਇਹ ਸੌਦਾ ਫਾਈਨਲ ਹੋਇਆ। ਭਾਰਤ ਨੇ 2008 ਵਿਚ ਜੰਗੀ ਜਹਾਜ਼ਾਂ ਲਈ ਵਿਚਾਰ ਕਰਨਾ ਸ਼ੁਰੂ ਕੀਤਾ ਸੀ। ਬੋਇੰਗ, ਟਾਈਫੂਨ, ਐਫ.21, ਮਿਗ-35 ਅਤੇ ਜੇ. ਏ. ਐੱਸ-39 ਗਿ੍ਰਪੇਨ ਦੇ ਬਦਲਾਂ ਤੋਂ ਲੰਘਦੇ ਹੋਏ ਰਾਫੇਲ ਵ੍ਲ ਭਾਰਤ ਦਾ ਝੁਕਾਅ ਸਾਲ 2012 ਵਿਚ ਹੋਇਆ। 2016 ਵਿਚ ਜਾ ਕੇ ਫਰਾਂਸ ਤੋਂ ਲੜਾਕੂ ਜਹਾਜ਼ ਖਰੀਦਣ ਦੇ ਸੌਦੇ 'ਤੇ ਦਸਤਖ਼ਤ ਹੋਏ।
ਹਿਮਾਚਲ: ਚੰਬਾ ਜ਼ਿਲ੍ਹੇ ’ਚ ਦਰਦਨਾਕ ਹਾਦਸਾ, ਘਰ ’ਚ ਅੱਗ ਲੱਗਣ ਕਾਰਨ 4 ਜੀਆਂ ਦੀ ਮੌਤ
NEXT STORY