ਨੈਸ਼ਨਲ ਡੈਸਕ- ਤੇਲੰਗਾਨਾ ਦੇ ਯਾਦਾਦਰੀ-ਭੁਵਨਗਿਰੀ ਜ਼ਿਲ੍ਹੇ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ 1.10 ਲੱਖ ਰੁਪਏ ਦੀ ਨਵੀਂ ਮੋਟਰਸਾਈਕਲ ਲਈ ਪੂਰੀ ਰਕਮ ਸਿਰਫ਼ 10 ਰੁਪਏ ਦੇ ਸਿੱਕਿਆਂ 'ਚ ਚੁਕਾਈ। ਇਸ ਅਨੋਖੇ ਲੈਣ-ਦੇਣ ਨੇ ਸਥਾਨਕ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਰਿਪੋਰਟਾਂ ਦੇ ਅਨੁਸਾਰ, ਚਿਤਿਆਲਾ ਮੰਡਲ ਦੇ ਵੇਲੀਮੀਨੇਡੂ ਪਿੰਡ ਦੇ ਨਿਵਾਸੀ ਕੋਂਡੇ ਰਘੂਪਤੀ ਨੇ ਚਿਤਿਆਲਾ 'ਚ ਸ਼੍ਰੀ ਵਿਨਾਇਕ ਮੋਟਰਜ਼ ਤੋਂ ਇਕ ਨਵਾਂ ਹੀਰੋ ਸਪਲੈਂਡਰ ਪਲੱਸ ਮੋਟਰਸਾਈਕਲ ਖਰੀਦਿਆ। ਬਾਈਕ ਦੀ ਕੀਮਤ ਲਗਭਗ ਕਰੀਬ 1.10 ਲੱਖ ਰੁਪਏ ਸੀ। ਕਮਾਲ ਦੀ ਗੱਲ ਇਹ ਹੈ ਕਿ ਰਘੂਪਤੀ ਨੇ ਪੂਰੀ ਰਕਮ 10 ਰੁਪਏ ਦੇ ਸਿੱਕਿਆਂ 'ਚ ਅਦਾ ਕੀਤੀ।
ਜਦੋਂ ਰਘੂਪਤੀ ਸਿੱਕਿਆਂ ਨਾਲ ਭਰਿਆ ਬੈਗ ਲੈ ਕੇ ਸ਼ੋਅਰੂਮ ਪਹੁੰਚਿਆ, ਤਾਂ ਉੱਥੇ ਮੌਜੂਦ ਕਰਮਚਾਰੀ ਵੀ ਹੈਰਾਨ ਰਹਿ ਗਏ। ਹਾਲਾਂਕਿ, ਸ਼ੋਅਰੂਮ ਨੇ ਭੁਗਤਾਨ ਸਵੀਕਾਰ ਕਰ ਲਿਆ ਅਤੇ ਸਬਰ ਨਾਲ ਹਜ਼ਾਰਾਂ 10 ਰੁਪਏ ਦੇ ਸਿੱਕਿਆਂ ਦੀ ਗਿਣਤੀ ਕਰਨੀ ਸ਼ੁਰੂ ਕਰ ਦਿੱਤੀ। ਗਿਣਤੀ 4 ਘੰਟਿਆਂ ਤੱਕ ਜਾਰੀ ਰਹੀ। ਪੂਰੀ ਰਕਮ ਦੀ ਪੁਸ਼ਟੀ ਹੋਣ ਤੋਂ ਬਾਅਦ, ਸ਼ੋਅਰੂਮ ਨੇ ਉਸ ਨੂੰ ਨਵੀਂ ਬਾਈਕ ਦੇ ਦਿੱਤੀ। ਇਸ ਅਨੋਖੇ ਭੁਗਤਾਨ ਨੂੰ ਦੇਖਣ ਲਈ ਨੇੜਲੇ ਇਲਾਕਿਆਂ ਦੇ ਲੋਕ ਸ਼ੋਅਰੂਮ ਪਹੁੰਚ ਗਏ। ਦੇਖਦੇ ਹੀ ਦੇਖਦੇ ਇਹ ਮਾਮਲਾ ਇਲਾਕੇ 'ਚ ਚਰਚਾ ਦਾ ਵਿਸ਼ਾ ਬਣ ਗਿਆ।
ਇਸ ਤੋਂ ਬਾਅਦ, ਇਸ ਅਨੋਖੇ ਲੈਣ-ਦੇਣ ਬਾਰੇ ਫੋਟੋਆਂ ਅਤੇ ਜਾਣਕਾਰੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਬਹੁਤ ਸਾਰੇ ਲੋਕਾਂ ਨੇ ਰਘੂਪਤੀ ਦੀਆਂ ਬੱਚਤ ਕਰਨ ਦੀ ਆਦਤ ਦੀ ਸ਼ਲਾਘਾ ਕੀਤੀ। ਕਈਆਂ ਨੇ ਸ਼ੋਅਰੂਮ ਦੀ 10 ਰੁਪਏ ਦੇ ਸਿੱਕਿਆਂ ਨੂੰ ਬਿਨਾਂ ਝਿਜਕ ਕਾਨੂੰਨੀ ਟੈਂਡਰ ਵਜੋਂ ਸਵੀਕਾਰ ਕਰਨ ਲਈ ਪ੍ਰਸ਼ੰਸਾ ਵੀ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਰਨਾਟਕ ਦੇ ਸਾਰੇ ਪ੍ਰਮੁੱਖ ਮੰਦਰਾਂ ’ਚ ਲੱਗਣਗੇ CCTV ਕੈਮਰੇ
NEXT STORY