ਨਵੀਂ ਦਿੱਲੀ (ਭਾਸ਼ਾ): ਸਰਕਾਰ ਨੇ ਸੋਮਵਾਰ ਨੂੰ ਦੱਸਿਆ ਕਿ ਗੈਰ ਸਰਕਾਰੀ ਸੰਗਠਨਾਂ, ਨਿਜੀ ਸਕੂਲਾਂ ਤੇ ਸੂਬਾ ਸਰਕਾਰ ਦੇ ਸਕੂਲਾਂ ਨਾਲ ਭਾਗੀਦਾਰੀ ਵਿਚ 100 ਨਵੇਂ ਸੈਨਿਕ ਸਕੂਲ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ 'ਚੋਂ 18 ਦੇ ਨਾਲ ਸੈਨਿਕ ਸਕੂਲ ਸੁਸਾਇਟੀ ਨੇ ਐੱਮਓਯੂ 'ਤੇ ਹਸਤਾਖ਼ਰ ਕੀਤੇ ਗਏ ਹਨ। ਰਾਜਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਆਵਾਰਾ ਕੁੱਤਿਆਂ ਨੇ ਉਜਾੜਿਆ ਪਰਿਵਾਰ, ਪਹਿਲਾਂ ਵੱਡੇ ਪੁੱਤ ਦੀ ਲਈ ਜਾਨ, 2 ਦਿਨ ਬਾਅਦ ਬਣੇ ਛੋਟੇ ਦਾ ਕਾਲ
ਉਨ੍ਹਾਂ ਮੁਤਾਬਕ ਜਿਨ੍ਹਾਂ 18 ਸਕੂਲਾਂ ਦੇ ਨਾਲ ਸੈਨਿਕ ਸਕੂਲ ਸੁਸਾਇਟੀ ਦੇ ਸਮਝੌਤਾ ਕੀਤਾ ਹੈ, ਉਨ੍ਹਾਂ ਵਿਚ ਆਂਧਰ ਪ੍ਰਦੇਸ਼ ਦੇ ਨੈੱਲੋਰ ਸਥਿਤ 'ਅਡਾਨੀ ਵਰਲਡ ਸਕੂਲ' ਵੀ ਸ਼ਾਮਲ ਹੈ। ਹੋਰ ਸਕੂਲਾਂ ਵਿਚ ਬਿਹਾਰ ਦੇ ਸਮਸਤੀਪੁਰ ਸਥਿਤ ਸੁੰਦਰੀ ਦੇਵੀ ਸਰਸਵਤੀ ਵਿੱਦਿਆ ਮੰਦਰ ਤੇ ਪਟਨਾ ਸਥਿਤ ਸਰਸਵਤੀ ਵਿੱਦਿਆ ਮੰਦਰ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸਮਸਤੀਪੁਰ ਦਾ ਸਰਸਵਤੀ ਵਿੱਦਿਆ ਮੰਦਰ ਰਾਸ਼ਟਰੀ ਸਵੈ ਸੇਵੀ ਸੰਘ ਦੇ ਸਿੱਖਿਅਕ ਸੰਗਠਨ ਵਿੱਦਿਆ ਭਾਰਤੀ ਤੇ ਰਾਮ ਕ੍ਰਿਸ਼ਨ ਐਜੂਕੇਸ਼ਨਲ ਟਰੱਸਟ ਵੱਲੋਂ ਚਲਾਏ ਜਾ ਰਹੇ ਨਿਜੀ ਖੇਤਰ ਦਾ ਵਿਦਿਆਲਾ ਹੈ। ਇਸੇ ਤਰ੍ਹਾਂ ਪਟਨਾ ਸਥਿਤ ਸਰਸਵਤੀ ਵਿੱਦਿਆ ਮੰਦਰ ਵੀ ਵਿੱਦਿਆ ਭਾਰਤੀ ਵੱਲੋਂ ਚਲਾਇਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਦਿੱਲੀ 'ਚ ਜਪਾਨੀ ਕੁੜੀ ਨਾਲ ਬਦਸਲੂਕੀ: ਵੀਡੀਓ ਦੇ ਅਧਾਰ 'ਤੇ 3 ਵਿਅਕਤੀ ਕਾਬੂ; ਪੀੜਤਾ ਨੇ ਟਵੀਟ ਕਰ ਕਹੀ ਇਹ ਗੱਲ
ਕਾਂਗਰਸ ਦੇ ਰਾਜ ਸਭਾ ਸੰਸਦ ਦਿਗਵਿਜੇ ਸਿੰਘ ਨੇ ਸਵਾਲ ਪੁੱਛਿਆ ਸੀ ਕਿ ਕੀ ਭਾਰਤ ਸਰਕਾਰ ਵੱਲੋਂ ਗੈਰ ਸਰਕਾਰੀ ਸੰਗਠਨਾਂ ਤੇ ਨਿਜੀ ਸਕੂਲਾਂ ਨੂੰ ਨਿਜੀ ਜਨਤਕ ਹਿੱਸੇਦਾਰੀ (ਪੀ.ਪੀ.ਪੀ.) ਮੋਡ ਵਿਚ ਦੇਸ਼ ਵਿਚ ਸੈਨਿਕ ਸਕੂਲ ਖੋਲ੍ਹਣ ਦੀ ਮਨਜ਼ਰੀ ਦਿੱਤੀ ਗਈ ਹੈ? ਜੇਕਰ ਹਾਂ ਤਾਂ ਦੇਸ਼ ਵਿਚ ਅਜਿਹੇ ਕਿੰਨ ਸੈਨਿਕ ਸਕੂਲ ਖੋਲ੍ਹੇ ਜਾਣੇ ਹਨ। ਇਸ ਦੇ ਜਵਾਬ ਵਿਚ ਭੱਟ ਨੇ ਦੱਸਿਆ ਕਿ ਸਰਕਾਰ ਨੇ ਦੇਸ਼ ਵਿਚ ਐੱਨ.ਜੀ.ਓ. ਨਿਜੀ ਸਕੂਲ, ਸੂਬਾ ਸਰਕਾਰ ਦੇ ਸਕੂਲਾਂ ਦੇ ਨਾਲ ਹਿੱਸੇਦਾਰੀ ਮੋਡ ਵਿਚ 100 ਨਵੇਂ ਸੈਨਿਕ ਸਕੂਲ ਸਥਾਪਤ ਕਰਨ ਦੀ ਪਹਿਲੀ ਕੀਤੀ ਹੈ ਤੇ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਕਿਹਾ ਕਿ 18 ਨਵੇਂ ਸੈਨਿਕ ਸਕੂਲਾਂ ਦੇ ਨਾਲ ਸੈਨਿਕ ਸਕੂਲ ਸੁਸਾਇਟੀ ਨੇ ਇਸ ਯੋਜਨਾ ਤਹਿਤ ਐੱਮ.ਓ.ਯੂ. 'ਤੇ ਹਸਤਾਖ਼ਰ ਕੀਤੇ ਹਨ। ਰੱਖਿਆ ਮੰਤਰੀ ਵੱਲੋਂ ਮੁਹੱਈਆ ਕਰਵਾਈ ਗਈ ਸੂਚੀ ਵਿਚ ਅਡਾਨੀ ਵਰਲਡ ਸਕੂਲ, ਪਟਿਆਲਾ ਦਾ ਦਯਾਨੰਦ ਪਬਲਿਕ ਸਕੂਲ ਸਿਲਵਰ ਸਿਟੀ ਨਾਭਾ ਆਦਿ ਸ਼ਾਮਲ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਆਵਾਰਾ ਕੁੱਤਿਆਂ ਨੇ ਉਜਾੜਿਆ ਪਰਿਵਾਰ, ਪਹਿਲਾਂ ਵੱਡੇ ਪੁੱਤ ਦੀ ਲਈ ਜਾਨ, 2 ਦਿਨ ਬਾਅਦ ਬਣੇ ਛੋਟੇ ਦਾ ਕਾਲ
NEXT STORY