ਬੈਂਗਲੁਰੂ— ਦੇਸ਼ ਭਰ ’ਚ ਕੋਰੋਨਾ ਟੀਕਾਕਰਨ ਮੁਹਿੰਮ ਦੀ ਦੂਜੇ ਪੜਾਅ ਦੀ ਸ਼ੁਰੂਆਤ 1 ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ। ਦੂਜੇ ਪੜਾਅ ਦੇ ਇਸ ਟੀਕਾਕਰਨ ’ਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ 45 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਵੈਕਸੀਨ ਲਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਏਮਸ ਵਿਖੇ ਸੋਮਵਾਰ ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਲਗਵਾਈ। ਇਸ ਦਰਮਿਆਨ ਕਰਨਾਟਕ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾਕਟਰ ਸੁਧਾਕਰ ਕੇ. ਨੇ ਮੰਗਲਵਾਰ ਨੂੰ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ 102 ਸਾਲ ਦੇ ਸੇਵਾਮੁਕਤ ਆਰਮੀ ਅਫ਼ਸਰ ਟੀਕਾਕਰਨ ਲਈ ਆਪਣਾ ਉਦਾਹਰਣ ਪੇਸ਼ ਕੀਤੀ ਹੈ।
ਇਹ ਵੀ ਪੜ੍ਹੋ: PM ਮੋਦੀ ਨੇ ਏਮਜ਼ 'ਚ ਲਗਵਾਈ 'ਕੋਰੋਨਾ ਵੈਕਸੀਨ', ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ
ਸੁਧਾਕਰਨ ਨੇ ਵੀਡੀਓ ਸਾਂਝੀ ਕਰ ਕੇ ਲਿਖਿਆ ਕਿ 102 ਸਾਲ ਦੇ ਸੇਵਾ ਮੁਕਤ ਆਰਮੀ ਅਫ਼ਸਰ ਦੀ ਪ੍ਰੇਰਣਾ ਦੇਣ ਵਾਲੀਆਂ ਗੱਲਾਂ ਜ਼ਰੂਰ ਸੁਣੋ। ਉਨ੍ਹਾਂ ਨੇ ਆਰਮੀ ਅਫ਼ਸਰ ਨੂੰ ਸਲਾਮ ਕੀਤਾ ਹੈ, ਜਿਨ੍ਹਾਂ ਨੇ ਕੱਲ੍ਹ ਬੈਂਗਲੁਰੂ ’ਚ ਕੋਵਿਡ-19 ਦੀ ਵੈਕਸੀਨ ਲਈ ਹੈ। ਸੁਧਾਕਰਨ ਨੇ ਕਿਹਾ ਕਿ ਭਾਰਤ ਉਦੋਂ ਹੀ ਕੋਵਿਡ-19 ਤੋਂ ਮੁਕਤ ਹੋਵੇਗਾ, ਜਦੋਂ ਇਕ-ਇਕ ਭਾਰਤੀ ਨਾਗਰਿਕ ਕੋਵਿਡ ਤੋਂ ਮੁਕਤ ਹੋ ਜਾਵੇਗਾ।
ਇਹ ਵੀ ਪੜ੍ਹੋ: PM ਮੋਦੀ ਸਮੇਤ ਕਈ ਮੰਤਰੀਆਂ ਨੇ ਲਗਵਾਈ ‘ਕੋਰੋਨਾ ਵੈਕਸੀਨ’, ਪਹਿਲੇ ਦਿਨ 25 ਲੱਖ ਰਜਿਸਟ੍ਰੇਸ਼ਨ
ਵੀਡੀਓ ਵਿਚ ਸੇਵਾਮੁਕਤ ਅਫ਼ਸਰ ਦੱਸਦੇ ਹਨ ਕਿ ਉਨ੍ਹਾਂ ਦੀ ਉਮਰ 102 ਸਾਲ ਦੀ ਹੈ ਅਤੇ ਉਨ੍ਹਾਂ ਦੀ ਸਿਹਤ ਚੰਗੀ ਹੈ। ਉਨ੍ਹਾਂ ਇਹ ਵੀ ਦੱਸਿਆ ਉਨ੍ਹਾਂ ਕੋਰੋਨਾ ਵੈਕਸੀਨ ਕਿਉਂ ਲਗਵਾਈ ਹੈ। ਇਸ ਦੇ ਦੋ ਕਾਰਨ ਉਨ੍ਹਾਂ ਨੇ ਦੱਸੇ ਹਨ, ਪਹਿਲੀ ਉਹ ਬੀਮਾਰ ਹੋ ਕੇ ਕਿਸੇ ਦੇ ਉੱਪਰ ਬੋਝ ਨਹੀਂ ਬਣਨਾ ਚਾਹੁੰਦੇ ਹਨ। ਦੂਜੀ ਜੇਕਰ ਕੋਈ ਲਾਗ ਤੋਂ ਪੀੜਤ ਹੋ ਜਾਂਦਾ ਹੈ ਤਾਂ ਉਸ ਤੋਂ ਦੂਜਿਆਂ ਨੂੰ ਵੀ ਖ਼ਤਰਾ ਹੁੰਦਾ ਹੈ। ਕੋਰੋਨਾ ਵੈਕਸੀਨ ਦੇ ਪ੍ਰਸਾਰ ਨੂੰ ਰੋਕਣ ਲਈ ਕੋਵਿਡ-19 ਦੀ ਵੈਕਸੀਨ ਲੈ ਰਹੇ ਹਨ। ਉਨ੍ਹਾਂ ਨੇ ਦੂਜਿਆਂ ਨੂੰ ਵੀ ਕੋਵਿਡ-19 ਵੈਕਸੀਨ ਲੈਣ ਦਾ ਸੁਝਾਅ ਦਿੱਤਾ।
ਇਹ ਵੀ ਪੜ੍ਹੋ: 'ਟੀਕਾ ਲੱਗਣ ਦੇ ਚਾਰ ਦਿਨ ਬਾਅਦ ਮੌਤ ਨੂੰ ਵੈਕਸੀਨ ਨਾਲ ਨਹੀਂ ਜੋੜਿਆ ਜਾ ਸਕਦਾ'
ਨੋਟ— ਕੋਵਿਡ ਵੈਕਸੀਨ ਸਬੰਧੀ ਆਰਮੀ ਅਫ਼ਸਰ ਵਲੋਂ ਦੱਸੇ ਕਾਰਨਾਂ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ’ਚ ਦੱਸੋ
ਪੀੜਤਾ ਨਾਲ ਵਿਆਹ ਕਰੋਗੇ ਤਾਂ ਮਿਲੇਗੀ ਬੇਲ; ਨਹੀਂ ਤਾਂ ਨੌਕਰੀ ਵੀ ਜਾਏਗੀ : ਸੁਪਰੀਮ ਕੋਰਟ
NEXT STORY