ਝੁੰਝਨੂੰ (ਇੰਟ.)–ਝੁੰਝਨੂੰ ਵਿਚ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ 11 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ 2 ਲੜਕੇ ਅਤੇ 2 ਔਰਤਾਂ ਵੀ ਸ਼ਾਮਲ ਹਨ ਅਤੇ 7 ਲੋਕ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਝੁੰਝਨੂੰ ਦੇ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ ਅਤੇ ਘਟਨਾ ਜ਼ਿਲੇ ਦੇ ਗੁੜਾਗੌਡਜੀ ਦੀ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਪਰਿਵਾਰ 'ਚ ਬਜ਼ੁਰਗ ਦੀ ਮੌਤ ਹੋ ਗਈ ਸੀ। 14 ਦਿਨ ਪੂਰੇ ਹੋਣ ’ਤੇ ਪਰਿਵਾਰ ਦੇ ਲੋਕ ਅਤੇ ਰਿਸ਼ਤੇਦਾਰ ਅਸਥੀਆਂ ਵਿਸਰਜਨ ਲਈ ਲੋਹਾਰਗਲ ਗਏ ਸਨ। ਵਾਪਸ ਪਰਤਦੇ ਸਮੇਂ ਲੀਲਾਂ ਕੀ ਢਾਣੀ ਅਤੇ ਹੁਕੁਮਪੁਰਾ ਦਰਮਿਆਨ ਸੜਕ ਕੰਢੇ ਟ੍ਰੈਕਟਰ-ਟਰਾਲੀ ਖੜੀ ਸੀ। ਸਪੀਡ 'ਚ ਪਿਕਅੱਪ ਨੇ ਟ੍ਰੈਕਟਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਹ ਪਲਟ ਗਈ। ਗੱਡੀ 'ਚ 18 ਲੋਕ ਸਵਾਰ ਸਨ।
ਇਹ ਵੀ ਪੜ੍ਹੋ : ਸ਼ੋਭਾ ਯਾਤਰਾ-ਧਾਰਮਿਕ ਜਲੂਸ ਬਿਨਾਂ ਇਜਾਜ਼ਤ ਨਾ ਕੱਢੇ ਜਾਣ : ਯੋਗੀ
ਹਾਦਸੇ ਵਿਚ 8 ਦੀ ਮੌਕੇ ’ਤੇ ਮੌਤ ਹੋਈ ਹੈ। ਇਲਾਜ ਦੌਰਾਨ 3 ਹੋਰਨਾਂ ਨੇ ਦਮ ਤੋੜ ਦਿੱਤਾ। ਜ਼ਖਮੀਆਂ ਦਾ ਝੁੰਝਨੂੰ ਦੇ ਬੀ. ਡੀ. ਕੇ. ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਪੀ. ਐੱਮ. ਨਰਿੰਦਰ ਮੋਦੀ ਵਲੋਂ ਮ੍ਰਿਤਕਾਂ ਅਤੇ ਜ਼ਖਮੀਆਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਉਨ੍ਹਾਂ ਟਵੀਟ ਕਰ ਕੇ ਦੱਸਿਆ ਕਿ ਪੀ. ਐੱਮ. ਐੱਨ. ਆਰ. ਐੱਫ. ਫੰਡ 'ਚੋਂ ਮ੍ਰਿਤਕਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਉਥੇ ਹੀ ਰਾਜਸਥਾਨ 'ਚ ਹੋ ਰਹੇ ਸੜਕ ਹਾਦਸਿਆਂ ਤੋਂ ਬਾਅਦ ਸੀ. ਐੱਮ. ਅਸ਼ੋਕ ਗਹਿਲੋਤ ਨੇ ਰਿਵਿਊ ਬੈਠਕ ਬੁਲਾਈ ਹੈ। ਇਸ 'ਚ ਸੜਕ ਹਾਦਸਿਆਂ ਦੀ ਰੋਕਥਾਮ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ‘ਆਪ’ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ’ਚ ਬੁਰੀ ਤਰ੍ਹਾਂ ਅਸਫਲ : ਚੁੱਘ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਕੇਂਦਰੀ ਗ੍ਰਹਿ ਸਕੱਤਰ ਨੇ ਪੰਜ ਸੂਬਿਆਂ ਨੂੰ ਲਿਖੀ ਚਿੱਠੀ, ਕਿਹਾ-ਕੋਰੋਨਾ ਨੂੰ ਲੈ ਕੇ ਚੁੱਕੋ ਕਦਮ
NEXT STORY