ਰਾਏਪੁਰ—ਛੱਤੀਸਗੜ੍ਹ ਦੇ ਕਬੀਰ ਧਾਮ ਜ਼ਿਲੇ 'ਚ 11 ਸਾਲ ਦੀ ਇਕ ਬੱਚੀ ਨਾਲ ਜਬਰ-ਜ਼ਨਾਹ ਅਤੇ ਕਤਲ ਦੇ ਦੋਸ਼ ਹੇਠ ਪੁਲਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲੇ ਦੇ ਪੁਲਸ ਮੁਖੀ ਨੇ 'ਭਾਸ਼ਾ' ਨੂੰ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਉੱਤਮ ਸਾਹੂ ਵਜੋਂ ਹੋਈ ਹੈ। ਉਸ ਨੇ ਇਕ ਬਰਾਤ 'ਚ ਸ਼ਾਮਲ ਉਕਤ ਕੁੜੀ ਨਾਲ ਜਬਰ-ਜ਼ਨਾਹ ਕੀਤਾ ਸੀ। ਉਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ।
ਘਟਨਾ ਨੂੰ ਅੰਜਾਮ ਦੇਣ ਪਿੱਛੋਂ ਉਹ ਖੁਦ ਵੀ ਬਰਾਤ 'ਚ ਸ਼ਾਮਲ ਹੋ ਗਿਆ। ਬੱਚੀ ਦੇ ਨਾ ਮਿਲਣ 'ਤੇ ਉਸ ਦੀ ਭਾਲ ਸ਼ੁਰੂ ਕੀਤੀ ਗਈ। ਦੂਜੇ ਦਿਨ ਸਵੇਰ ਵੇਲੇ ਉਸ ਦੀ ਲਾਸ਼ ਮਿਲੀ। ਸ਼ੱਕ ਦੇ ਆਧਾਰ 'ਤੇ ਉੱਤਮ ਕੋਲੋਂ ਪੁੱਛਗਿੱਛ ਕੀਤੀ ਗਈ। ਉਸ ਨੇ ਆਪਣਾ ਜ਼ੁਲਮ ਮੰਨ ਲਿਆ।
ਬ੍ਰਿਟੇਨ 'ਚ ਮੋਦੀ ਵਿਰੁੱਧ ਵਿਖਾਵੇ, ਤਿਰੰਗਾ ਪਾੜੇ ਜਾਣ ਤੋਂ ਭੜਕੇ ਲੋਕ
NEXT STORY