ਲੰਡਨ,(ਭਾਸ਼ਾ)—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਰਤਾਨੀਆ ਯਾਤਰਾ ਦੌਰਾਨ ਭਾਰਤ 'ਚ ਕਥਿਤ ਅਤਿਆਚਾਰਾਂ ਵਿਰੁੱਧ ਵਿਖਾਵੇ ਕਰ ਰਹੇ ਕੁਝ ਲੋਕ ਉਸ ਸਮੇਂ ਭੜਕ ਪਏ ਜਦੋਂ 53 ਕਾਮਨਵੈਲਥ ਦੇਸ਼ਾਂ ਦੇ 'ਲੈੱਗ ਪੋਲ' ਉੱਤੇ ਲੱਗੇ ਅਧਿਕਾਰਤ ਝੰਡਿਆਂ ਵਿਚੋਂ ਤਿਰੰਗੇ ਨੂੰ ਪਾੜ ਦਿੱਤਾ ਗਿਆ।
ਉਕਤ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਭਾਰਤ ਦੇ ਇਕ ਵੱਡੇ ਨਿਊਜ਼ ਚੈਨਲ ਦੇ ਪੱਤਰਕਾਰ ਵੀ ਉਕਤ ਵਿਖਾਵੇ 'ਚ ਫਸ ਗਏ। ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਬਾਹਰ ਕੱਢਣ ਲਈ ਜੱਦੋ-ਜ਼ਹਿਦ ਕਰਨੀ ਪਈ। ਪ੍ਰਧਾਨ ਮੰਤਰੀ ਦੀ ਯਾਤਰਾ ਨਾਲ ਸਬੰਧਤ ਭਾਰਤ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਬ੍ਰਿਟਿਸ਼ ਅਧਿਕਾਰੀਆਂ ਸਾਹਮਣੇ ਆਪਣੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਘਟਨਾ ਲਈ ਮੁਆਫੀ ਮੰਗੀ ਹੈ। ਪਾੜੇ ਗਏ ਤਿਰੰਗੇ ਦੀ ਥਾਂ 'ਤੇ ਨਵਾਂ ਝੰਡਾ ਲਾ ਦਿੱਤਾ ਗਿਆ ਹੈ।
ਸਿੱਖ ਫੈੱਡਰੇਸ਼ਨ ਯੂ. ਕੇ. ਦੇ ਕੁਝ ਖਾਲਿਸਤਾਨੀ ਹਮਾਇਤੀਆਂ ਅਤੇ ਪਾਕਿਸਤਾਨੀ ਮੂਲ ਦੇ ਪੀਰ ਲਾਰਡ ਅਹਿਮਦ ਦੀ ਅਗਵਾਈ ਵਾਲੇ ਕਥਿਤ 'ਮਾਈਨਾਰਟੀਜ਼ ਅਗੇਂਸਟ ਮੋਦੀ' ਦੇ ਵਿਖਾਵਾਕਾਰੀਆਂ ਸਮੇਤ 500 ਦੇ ਲਗਭਗ ਵਿਅਕਤੀ ਪਾਰਲੀਮੈਂਟ ਸਕੁਏਅਰ ਵਿਖੇ ਇਕੱਠੇ ਹੋਏ। ਇਨ੍ਹਾਂ ਵਿਚੋਂ ਕੁਝ ਦੀ ਅਗਵਾਈ ਕਸ਼ਮੀਰੀ ਵੱਖਵਾਦੀ ਗਰੁੱਪ ਵੀ ਕਰ ਰਹੇ ਸਨ।
ਕਾਸਟ ਵਾਚ ਯੂ. ਕੇ. ਅਤੇ ਸਾਊਥ ਏਸ਼ੀਆ ਸਾਲੀਡੇਰਿਟੀ ਗਰੁੱਪ ਦੇ ਲੋਕਾਂ ਨੇ ਮੋਦੀ ਵਿਰੁੱਧ ਵਿਖਾਵਾ ਕੀਤਾ। ਉਨ੍ਹਾਂ ਹੱਥਾਂ 'ਚ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ 'ਤੇ ਲਿਖਿਆ ਹੋਇਆ ਸੀ, ''ਮੋਦੀ ਤੁਹਾਡੇ ਹੱਥ ਖੂਨ ਨਾਲ ਰੰਗੇ ਹਨ'', ''ਮੋਦੀ ਦਾ ਸਵਾਗਤ ਨਹੀਂ।''ਕੁਝ ਵਿਖਾਵਾਕਾਰੀਆਂ ਨੇ ਆਪਣੇ ਹੱਥਾਂ ਵਿਚ ਕਠੂਆ ਦੀ ਜਬਰ-ਜ਼ਨਾਹ ਦੀ ਸ਼ਿਕਾਰ ਹੋਈ ਬੱਚੀ ਅਤੇ ਪੱਤਰਕਾਰ ਗੌਰੀ ਲੰਕੇਸ਼ ਦੀਆਂ ਤਸਵੀਰਾਂ ਵੀ ਫੜੀਆਂ ਹੋਈਆਂ ਸਨ।
ਓਡੀਸ਼ਾ 'ਚ ਇਕ ਹੋਰ ਨਾਬਾਲਿਗ ਲੜਕੀ ਨਾਲ ਹੋਇਆ ਰੇਪ, ਪਿਛਲੇ 6 ਦਿਨਾਂ 'ਚ 5ਵਾਂ ਮਾਮਲਾ
NEXT STORY