ਨਵੀਂ ਦਿੱਲੀ— ਕੇਂਦਰੀ ਸਿਹਤ ਮੰਤਰਾਲਾ ਨੇ ਐਤਵਾਰ ਨੂੰ ਦੱਸਿਆ ਕਿ ਦੇਸ਼ ਵਿਚ ਕੋਵਿਡ-19 ਟੀਕਾਕਰਨ ਲਈ ਜੂਨ ਮਹੀਨੇ ’ਚ ਕਰੀਬ 12 ਕਰੋੜ ਖ਼ੁਰਾਕਾਂ ਉਪਲੱਬਧ ਹੋਣਗੀਆਂ। ਇਸ ਤੋਂ ਪਹਿਲਾਂ ਮਈ ਮਹੀਨੇ ’ਚ ਟੀਕੇ ਦੀਆਂ 7.94 ਕਰੋੜ ਖ਼ੁਰਾਕਾਂ ਉਪਲੱਬਧ ਸਨ। ਮੰਤਰਾਲਾ ਮੁਤਾਬਕ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਸ ਗੱਲ ਦੀ ਸਪੱਸ਼ਟ ਤੌਰ ’ਤੇ ਜਾਣਕਾਰੀ ਦਿੱਤੀ ਗਈ ਹੈ ਕਿ ਜੂਨ 2021 ਵਿਚ ਉਨ੍ਹਾਂ ਨੂੰ ਟੀਕਿਆਂ ਦੀ ਕਿੰਨੀ ਖ਼ੁਰਾਕ ਦਿੱਤੀ ਜਾਵੇਗੀ।
ਸਿਹਤ ਮੰਤਰਾਲਾ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਜੂਨ ਮਹੀਨੇ ’ਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੇ ਉੱਥੇ ਮੌਜੂਦ ਸਿਹਤ ਕਾਮਿਆਂ, ਮੋਹਰੀ ਮੋਰਚੇ ’ਤੇ ਤਾਇਨਾਤ ਕਾਮਿਆਂ ਤੋਂ ਇਲਾਵਾ 45 ਅਤੇ ਉਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਲਈ ਟੀਕੇ ਦੀਆਂ 6.09 ਕਰੋੜ ਖ਼ੁਰਾਕਾਂ ਮੁਫ਼ਤ ਉਪਲੱਬਧ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਇਲਾਵਾ ਨਿਜੀ ਹਸਪਤਾਲਾਂ ਵਲੋਂ ਸਿੱਧੀ ਖਰੀਦ ਲਈ ਟੀਕੇ ਦੀ 5,86,10,000 ਖ਼ੁਰਾਕਾਂ ਉਪਲੱਬਧ ਹੋਣਗੀਆਂ ਯਾਨੀ ਕਿ ਜੂਨ 2021 ’ਚ ਰਾਸ਼ਟਰੀ ਕੋਵਿਡ ਟੀਕਾਕਰਨ ਪ੍ਰੋਗਰਾਮ ਤਹਿਤ ਟੀਕੇ ਦੀਆਂ ਕਰੀਬ 12 ਕਰੋੜ ਖ਼ੁਰਾਕ ਉਪਲੱਬਧ ਹੋਵੇਗੀ।
ਹਿਮਾਚਲ: ਕੋਰੋਨਾ ਕਰਫਿਊ ’ਚ ਬਿਨਾਂ ਮਾਸਕ ਘੁੰਮਦੇ 10 ਹਜ਼ਾਰ ਲੋਕਾਂ ਦੇ ਕੱਟੇ ਗਏ ਚਲਾਨ
NEXT STORY