ਜੈਪੁਰ- ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਕੋਲਵਾ ਥਾਣਾ ਖੇਤਰ ਵਿਚ ਐਤਵਾਰ ਸਵੇਰੇ ਇਕ ਬੱਸ ਦੇ ਪਲਟਣ ਕਾਰਨ 12 ਲੋਕ ਜ਼ਖ਼ਮੀ ਹੋ ਗਏ। ਸਹਾਇਕ ਸਬ-ਇੰਸਪੈਕਟਰ ਆਫ਼ ਪੁਲਸ (ਏਐੱਸਆਈ) ਗਿਰੀਰਾਜ ਪ੍ਰਸਾਦ ਨੇ ਦੱਸਿਆ ਕਿ ਜੈਪੁਰ ਤੋਂ ਦਿੱਲੀ ਜਾ ਰਹੀ ਇਕ ਬੱਸ ਐਤਵਾਰ ਤੜਕੇ ਦਿੱਲੀ ਮੁੰਬਈ ਐਕਸਪ੍ਰੈੱਸ ਹਾਈਵੇਅ 'ਤੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪਲਟ ਗਈ, ਜਿਸ ਨਾਲ ਗੱਡੀ ਵਿਚ ਸਵਾਰ 12 ਲੋਕ ਜ਼ਖਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਸ ਬੇਕਾਬੂ ਹੋ ਕੇ ਸਟੇਅਰਿੰਗ ਫੇਲ ਹੋਣ ਕਾਰਨ ਪਲਟ ਗਈ। ਪ੍ਰਸਾਦ ਨੇ ਦੱਸਿਆ ਕਿ ਚਾਰ ਜ਼ਖਮੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੱਸ ਵਿਚ 70 ਦੇ ਕਰੀਬ ਸਵਾਰੀਆਂ ਸਨ। ਪ੍ਰਸਾਦ ਨੇ ਦੱਸਿਆ ਕਿ ਬੱਸ ਦੀਆਂ ਬਾਕੀ ਸਵਾਰੀਆਂ ਆਪੋ-ਆਪਣੇ ਟਿਕਾਣਿਆਂ ਲਈ ਰਵਾਨਾ ਹੋ ਗਈਆਂ।
ਤਿੰਨ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਸੀਐੱਮ ਵੱਲੋਂ ਮੁਆਵਜ਼ੇ ਦਾ ਐਲਾਨ
NEXT STORY