ਪਟਨਾ- ਬਿਹਾਰ ਦੇ 7 ਜ਼ਿਲ੍ਹਿਆਂ 'ਚ ਪਿਛਲੇ 24 ਘੰਟਿਆਂ ਦੌਰਾਨ ਆਸਮਾਨੀ ਬਿਜਲੀ ਦੀ ਲਪੇਟ ਵਿਚ ਆ ਕੇ 12 ਲੋਕਾਂ ਦੀ ਮੌਤ ਹੋ ਗਈ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਸਮਾਨੀ ਬਿਜਲੀ ਨਾਲ ਹੋਈਆਂ ਇਨ੍ਹਾਂ ਮੌਤਾਂ 'ਤੇ ਡੂੰਘੀ ਹਮਦਰਦੀ ਜ਼ਾਹਰ ਕਰਦਿਆਂ ਸੋਮਵਾਰ ਨੂੰ ਕਿਹਾ ਕਿ ਆਫ਼ਤ ਦੀ ਇਸ ਘੜੀ ਵਿਚ ਉਹ ਪ੍ਰਭਾਵਿਤ ਪਰਿਵਾਰਾਂ ਨਾਲ ਹਨ। ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਆਸਮਾਨੀ ਬਿਜਲੀ ਦੀ ਲਪੇਟ ਵਿਚ ਆ ਕੇ ਜਮੁਈ ਅਤੇ ਕੈਮੂਰ ਵਿਚ 3-3, ਰੋਹਤਾਸ ਵਿਚ 2, ਸਾਰਣ, ਸਹਰਸਾ, ਭੋਜਪੁਰ ਅਤੇ ਗੋਪਾਲਗੰਜ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ ਹੈ।
ਨਿਤੀਸ਼ ਕੁਮਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਅੱਜ ਹੀ 4-4 ਲੱਖ ਰੁਪਏ ਦੀ ਮਦਦ ਰਾਸ਼ੀ ਦੇਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਕਿ ਸਾਰੇ ਲੋਕ ਖਰਾਬ ਮੌਸਮ ਵਿਚ ਪੂਰੀ ਤਰ੍ਹਾਂ ਚੌਕਸੀ ਵਰਤਣ। ਆਸਮਾਨੀ ਬਿਜਲੀ ਤੋਂ ਬਚਾਅ ਲਈ ਆਫ਼ਤ ਪ੍ਰਬੰਧਨ ਵਿਭਾਗ ਵਲੋਂ ਸਮੇਂ-ਸਮੇਂ 'ਤੇ ਜਾਰੀ ਕੀਤੇ ਗਏ ਸੁਝਾਵਾਂ ਦਾ ਪਾਲਣ ਕਰੋ। ਖਰਾਬ ਮੌਸਮ ਦੌਰਾਨ ਘਰਾਂ ਵਿਚ ਰਹੋ ਅਤੇ ਸੁਰੱਖਿਆ ਰਹੋ।
ਦੇਸ਼ ਲਈ ਮਰਨ ਦੀ ਨਹੀਂ, ਸਗੋਂ ਜਿਊਣ ਦੀ ਜ਼ਰੂਰਤ ਹੈ : ਅਮਿਤ ਸ਼ਾਹ
NEXT STORY