ਸ਼੍ਰੀਨਗਰ— ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਸ਼ੁਰੂ ਤੋਂ ਐਤਵਾਰ ਤਕ ਦੱਖਣੀ ਅਤੇ ਉੱਤਰੀ ਕਸ਼ਮੀਰ ਵਿਚ ਹੋਏ ਵੱਖ-ਵੱਖ ਮੁਕਾਬਲਿਆਂ ਦੌਰਾਨ 12 ਅੱਤਵਾਦੀ ਮਾਰੇ ਜਾ ਚੁੱਕੇ ਹਨ। 10 ਮਈ ਨੂੰ ਸਭ ਤੋਂ ਵੱਧ ਅੱਤਵਾਦੀ ਮਾਰੇ ਗਏ। ਸੁਰੱਖਿਆ ਏਜੰਸੀਆਂ ਨੇ ਇਸ ਲਈ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਦੇ ਭਰੋਸੇਯੋਗ ਸੂਤਰਾਂ ਨੂੰ ਸਿਹਰਾ ਦਿੱਤਾ ਹੈ।
ਸ਼ੋਪੀਆਂ ਜ਼ਿਲੇ ਵਿਚ 10 ਮਈ ਨੂੰ ਸੁਰੱਖਿਆ ਫੋਰਸਾਂ ਵਲੋਂ ਇਸਲਾਮਿਕ ਸਟੇਟ ਆਫ ਜੰਮੂ-ਕਸ਼ਮੀਰ ਦੇ ਆਖਰੀ ਅੱਤਵਾਦੀ ਨੂੰ ਢੇਰ ਕਰਨ ਪਿੱਛੋਂ ਅੱਤਵਾਦੀਆਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਮੁਕਾਬਲਿਆਂ ਵਿਚ ਵਾਧਾ ਹੋਇਆ ਹੈ। ਅਧਿਕਾਰਤ ਅੰਕੜਿਆਂ ਮੁਮੁਤਾਬਕ 10 ਤੋਂ 18 ਮਈ ਦਰਮਿਆਨ 6 ਵੱਡੇ ਮੁਕਾਬਲਿਆਂ ਵਿਚ 12 ਅੱਤਵਾਦੀ ਮਾਰੇ ਗਏ। ਇਨ੍ਹਾਂ ਵਿਚ ਜੈਸ਼ ਦਾ ਇਕ ਚੋਟੀ ਦਾ ਕਮਾਂਡਰ ਖਾਲਿਦ ਭਾਈ ਵੀ ਸ਼ਾਮਲ ਸੀ।
ਇਕ ਪੁਲਸ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਕ ਹਫਤੇ ਦੌਰਾਨ ਮੁਕਾਬਲਿਆਂ ਵਿਚ ਵਾਧਾ ਹੋਇਆ ਹੈ। ਇਸ ਸਾਲ ਹੁਣ ਤਕ 84 ਅੱਤਵਾਦੀ ਮਾਰੇ ਜਾ ਚੁੱਕੇ ਹਨ। 2016 ਤੋਂ ਬਾਅਦ ਇਹ ਗਿਣਤੀ ਸਭ ਤੋਂ ਵੱਧ ਹੈ।
ਮਹਾਤਮਾ ਗਾਂਧੀ ਇਕ 'ਸੁਪਰ ਸਟਾਰ' : ਕਮਲ ਹਾਸਨ
NEXT STORY