ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਸੀਬੀ ਗੰਜ ਇਲਾਕੇ 'ਚ ਆਵਾਰਾ ਕੁੱਤਿਆਂ ਨੇ 12 ਸਾਲਾ ਬੱਚੇ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ ਇਕ ਹੋਰ ਬੱਚਾ ਵੀ ਜ਼ਖਮੀ ਹੋ ਗਿਆ। ਖਬਰਾਂ ਮੁਤਾਬਕ ਇਹ ਘਟਨਾ ਮੰਗਲਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਖਾਨਾ ਗੌਂਤੀਆ ਪਿੰਡ 'ਚ ਆਪਣੇ ਦੋਸਤਾਂ ਨਾਲ ਖੇਡ ਰਹੇ ਪੀੜਤ ਅਯਾਨ 'ਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ। ਆਵਾਰਾ ਕੁੱਤਿਆਂ ਦੇ ਪਿੱਛਾ ਕਰਨ 'ਤੇ ਮੁੰਡਾ ਜਾਨ ਬਚਾ ਕੇ ਦੌੜਿਆ। ਹਾਲਾਂਕਿ ਉਹ ਜ਼ਮੀਨ 'ਤੇ ਡਿੱਗ ਗਿਆ, ਜਿਸ ਤੋਂ ਬਾਅਦ ਕੁੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਰਾਹਗੀਰਾਂ ਨੇ ਬੱਚੇ ਨੂੰ ਕੁੱਤਿਆਂ ਵੱਲੋਂ ਹਮਲਾ ਕਰਦੇ ਦੇਖਿਆ ਅਤੇ ਉਸ ਨੂੰ ਬਚਾਇਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਦੱਸ ਦੇਈਏ ਕਿ ਦੋ ਮਹੀਨੇ ਪਹਿਲਾਂ ਆਵਾਰਾ ਕੁੱਤਿਆਂ ਦੇ ਵੱਢਣ ਕਾਰਨ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ ਸੀ। ਉਹ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ, ਜਦੋਂ ਕੁੱਤਿਆਂ ਨੇ ਉਸ 'ਤੇ ਹਮਲਾ ਕੀਤਾ ਅਤੇ ਉਸ ਨੂੰ ਮਾਰਨ ਤੋਂ ਪਹਿਲਾਂ ਉਸ ਨੂੰ 150 ਮੀਟਰ ਤੱਕ ਘੜੀਸਦੇ ਲੈ ਗਏ। ਇਸੇ ਤਰ੍ਹਾਂ ਦਾ ਇਕ ਹਮਲਾ ਪਿਛਲੇ ਸਾਲ ਦਸੰਬਰ ਵਿਚ ਸੀਬੀ ਗੰਜ ਇਲਾਕੇ ਦੇ ਮਥੁਰਾਪੁਰ ਪਿੰਡ 'ਚ ਵਾਪਰਿਆ ਸੀ, ਜਦੋਂ ਅਵਾਰਾ ਕੁੱਤਿਆਂ ਨੇ ਗੋਲੂ ਨਾਮਕ ਇਕ 12 ਸਾਲਾ ਲੜਕੇ 'ਤੇ ਅਚਾਨਕ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ ਉਸ ਨੂੰ ਜ਼ਖ਼ਮੀ ਕਰ ਦਿੱਤਾ ਸੀ।
'ਆਪ੍ਰੇਸ਼ਨ ਕਾਵੇਰੀ': ਸੂਡਾਨ ਤੋਂ 231 ਭਾਰਤੀਆਂ ਦੀ ਵਤਨ ਵਾਪਸੀ, ਜੱਥਾ ਪਹੁੰਚਿਆ ਮੁੰਬਈ
NEXT STORY