ਨਵੀਂ ਦਿੱਲੀ (ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਿਡਾਰੀਆਂ ਅਤੇ ਸਿਆਸੀ ਆਗੂਆਂ ਸਮੇਤ ਵੱਖ-ਵੱਖ ਖੇਤਰਾਂ ਦੇ ਲੋਕਾਂ ਤੋਂ ਮਿਲੇ 1200 ਤੋਂ ਵੱਧ ਤੋਹਫ਼ਿਆਂ ਦੀ ਨਿਲਾਮੀ 17 ਸਤੰਬਰ ਨੂੰ ਕੀਤੀ ਜਾਵੇਗੀ । ਇਸ ਤੋਂ ਹੋਣ ਵਾਲੀ ਕਮਾਈ ‘ਨਮਾਮੀ ਗੰਗਾ ਮਿਸ਼ਨ’ ਨੂੰ ਦਿੱਤੀ ਜਾਵੇਗੀ। ਇਨ੍ਹਾਂ ਤੋਹਫ਼ਿਆਂ ਨੂੰ ਨਵੀਂ ਦਿੱਲੀ ਵਿਖੇ ਨੈਸ਼ਨਲ ਮਿਊਜ਼ੀਅਮ ਆਫ਼ ਮਾਡਰਨ ਆਰਟ ’ਚ ਰੱਖਿਆ ਗਿਆ ਹੈ।
ਇਸ ਵੈੱਬ ਪੋਰਟਲ ’ਤੇ ਹੋਵੇਗੀ ਨਿਲਾਮੀ
ਨੈਸ਼ਨਲ ਮਿਊਜ਼ੀਅਮ ਆਫ਼ ਮਾਡਰਨ ਆਰਟ ਦੇ ਡਾਇਰੈਕਟਰ ਜਨਰਲ ਅਧਵੈਤ ਗਡਨਾਇਕ ਨੇ ਕਿਹਾ ਕਿ ਨਿਲਾਮੀ ਵੈੱਬ ਪੋਰਟਲ pmmementos.gov.in ਰਾਹੀਂ ਕਰਵਾਈ ਜਾਵੇਗੀ ਅਤੇ 2 ਅਕਤੂਬਰ ਨੂੰ ਸਮਾਪਤ ਹੋਵੇਗੀ। ਇਹ ਤੋਹਫ਼ੇ ਇਸ ਮਿਊਜ਼ੀਅਮ ਵਿੱਚ ਰੱਖੇ ਗਏ ਹਨ।
ਗਡਨਾਇਕ ਨੇ ਦੱਸਿਆ ਕਿ ਭਾਰਤ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਦਰਸਾਉਂਦੇ ਵੱਖ-ਵੱਖ ਪਤਵੰਤਿਆਂ ਵੱਲੋਂ ਪੇਸ਼ ਕੀਤੇ ਗਏ ਤੋਹਫ਼ਿਆਂ ਸਮੇਤ ਕਈ ਹੋਰ ਤੋਹਫ਼ਿਆਂ ਦੀ ਨਿਲਾਮੀ ਕੀਤੀ ਜਾਵੇਗੀ। ਤੋਹਫ਼ਿਆਂ ਦੀ ਮੂਲ ਕੀਮਤ 100 ਰੁਪਏ ਤੋਂ 10 ਲੱਖ ਰੁਪਏ ਤੱਕ ਰੱਖੀ ਗਈ ਹੈ।
ਤੋਹਫ਼ਿਆਂ ਦੀ ਸੂਚੀ ’ਚ ਇਹ ਵੀ ਸ਼ਾਮਲ-
ਤੋਹਫ਼ਿਆਂ ਦੀ ਸੂਚੀ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਭੇਟ ਕੀਤੀ ਰਾਣੀ ਕਮਲਾਪਤੀ ਦੀ ਮੂਰਤੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਲੋਂ ਭੇਂਟ ਕੀਤੀ ਹਨੂੰਮਾਨ ਦੀ ਮੂਰਤੀ ਅਤੇ ਇਕ ਸੂਰਿਆ ਪੇਂਟਿੰਗ ਹੈ। ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਵਲੋਂ ਭੇਂਟ ਕੀਤਾ ਗਿਆ ਇਕ ਤ੍ਰਿਸ਼ੂਲ ਸ਼ਾਮਲ ਹੈ। ਦੇਵੀ ਮਹਾਲਕਸ਼ਮੀ ਦੀ ਮੂਰਤੀ ਐਨ. ਸੀ. ਪੀ. ਨੇਤਾ ਅਜੀਤ ਪਵਾਰ ਵਲੋਂ ਪੇਸ਼ ਕੀਤੀ ਗਈ ਸੀ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈਡੀ ਵਲੋਂ ਪੇਸ਼ ਕੀਤੀ ਗਈ ਭਗਵਾਨ ਵੈਂਕਟੇਸ਼ਵਰ ਦੀ ਇਕ ਕਲਾਕ੍ਰਿਤੀ ਵੀ ਨਿਲਾਮ ਕੀਤੀ ਜਾਏਗੀ।
ਨਿਲਾਮੀ ਦਾ ਇਹ ਚੌਥਾ ਆਡੀਸ਼ਨ-
ਪ੍ਰਧਾਨ ਮੰਤਰੀ ਨੂੰ ਮਿਲੇ ਤੋਹਫ਼ਿਆਂ ਦੀ ਨਿਲਾਮੀ ਦਾ ਇਹ ਚੌਥਾ ਆਡੀਸ਼ਨ ਹੈ। ਮਿਊਜ਼ੀਅਮ ਦੀ ਡਾਇਰੈਕਟਰ ਤੇਮਸੁਨਾਰੋ ਜਮੀਰ ਨੇ ਕਿਹਾ ਕਿ ਤਮਗਾ ਜੇਤੂ ਖਿਡਾਰੀਆਂ ਦੇ ਦਸਤਖ਼ਤ ਵਾਲੀ ਟੀ-ਸ਼ਰਟ, ਮੁੱਕੇਬਾਜ਼ੀ ਦੇ ਦਸਤਾਨੇ ਅਤੇ ਭਾਲਾ ਆਦਿ ਖੇਡ ਦੀਆਂ ਵਸਤੂਆਂ ਦਾ ਇਕ ਵਿਸ਼ੇਸ਼ ਸੰਗ੍ਰਹਿ ਹੈ।
ਉਨ੍ਹਾਂ ਨੇ ਕਿਹਾ ਕਿ ਤੋਹਫ਼ਿਆਂ ’ਚ ਪੇਂਟਿੰਗ, ਮੂਰਤੀਆਂ, ਦਸਤਕਾਰੀ ਅਤੇ ਲੋਕ- ਕਲਾਕ੍ਰਿਤੀਆਂ ਵੀ ਸ਼ਾਮਲ ਹਨ। ਹੋਰ ਵਸਤੂਆਂ ’ਚ ਅਯੁੱਧਿਆ ’ਚ ਬਣ ਰਹੇ ਸ਼੍ਰੀਰਾਮ ਮੰਦਰ ਅਤੇ ਕਾਸ਼ੀ ਵਿਸ਼ਵਨਾਥ ਮੰਤਰ ਦਾ ਮਾਡਲ ਸ਼ਾਮਲ ਹੈ।
ਭੋਪਾਲ ’ਚ ਤਲਾਕਸ਼ੁਦਾ ਮਰਦ ਮਨਾਉਣਗੇ ‘ਵਿਆਹ ਵਿਛੋੜਾ ਸਮਾਗਮ’
NEXT STORY