ਸ਼੍ਰੀਨਗਰ – ਜੰਮੂ-ਕਸ਼ਮੀਰ ਪੁਲਸ ਨੇ ਮੰਗਲਵਾਰ ਮੱਧ ਕਸ਼ਮੀਰ ’ਚ ਬੜਗਾਮ ਜ਼ਿਲੇ ਦੇ ਖਾਗ ਇਲਾਕੇ ’ਚੋਂ ਦੇਵੀ ਦੁਰਗਾ ਦੀ 1300 ਸਾਲ ਪੁਰਾਣੀ ਪ੍ਰਾਚੀਨ ਮੂਰਤੀ ਬਰਾਮਦ ਕੀਤੀ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਸਰਕਾਰ ਦੇ ਪੁਰਾਲੇਖ, ਪੁਰਾਤੱਤਵ ਤੇ ਅਜਾਇਬਘਰ ਵਿਭਾਗ ਦੀ ਇਕ ਟੀਮ ਨੂੰ ਜਾਂਚ ਲਈ ਸੱਦਿਆ ਗਿਆ।
ਪੁਰਾਤੱਤਵ ਵਿਭਾਗ ਦੇ ਅਧਿਕਾਰੀਆਂ ਨੇ ਮੂਰਤੀ ਦੀ ਜਾਂਚ ਪਿੱਛੋਂ ਦੱਸਿਆ ਕਿ ਉਹ 7ਵੀਂ ਈਸਵੀ (ਲਗਭਗ 1300 ਸਾਲ ਪੁਰਾਣੀ) ਵਿਚ ਬਣੀ ਦੇਵੀ ਦੁਰਗਾ ਦੀ ਮੂਰਤੀ ਹੈ। ਇਸ ਦੇ ਨਿਰਮਾਣ ’ਚ ਗਾਂਧਾਰ ਕਲਾ ਸ਼ੈਲੀ ਦਾ ਪ੍ਰਭਾਵ ਹੈ। ਬਾਅਦ ’ਚ ਇਹ ਮੂਰਤੀ ਪੁਰਾਲੇਖ, ਪੁਰਾਤੱਤਵ ਤੇ ਅਜਾਇਬਘਰ ਵਿਭਾਗ ਦੇ ਡਿਪਟੀ ਡਾਇਰੈਕਟਰ ਮੁਸ਼ਤਾਕ ਅਹਿਮਦ ਬੇਗ ਤੇ ਹੋਰ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਹਾਰਾ ਮੁਖੀ ਸੁਬਰਤ ਰਾਏ ਅਤੇ ਹੋਰਨਾਂ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ
NEXT STORY