ਨਵੀਂ ਦਿੱਲੀ- ਸੰਸਦ ਦੀ ਸੁਰੱਖਿਆ 'ਚ ਕੁਤਾਹੀ ਦੇ ਮਾਮਲੇ 'ਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਗ੍ਰਹਿ ਮੰਤਰੀ ਦੇ ਬਿਆਨ ਅਤੇ ਦੋਸ਼ੀਆਂ ਦੇ ਪਾਸ ਜਾਰੀ ਕਰਨ ਵਾਲੇ ਭਾਜਪਾ ਸੰਸਦ ਮੈਂਬਰ ਖਿਲਾਫ ਐਕਸ਼ਨ ਦੀ ਮੰਗ ਕਰ ਰਹੇ ਹਨ। ਹੰਗਾਮਾ ਕਰਨ ਅਤੇ ਚੇਅਰ ਦਾ ਅਪਮਾਨ ਕਰਨ ਦੇ ਦੋਸ਼ 'ਚ ਹੁਣ ਤਕ ਵਿਰੋਧੀ ਧਿਰ ਦੇ 15 ਸੰਸਦ ਮੈਂਬਰਾਂ ਨੂੰ ਸਸਪੈਂਡ ਕੀਤਾ ਗਿਆ ਹੈ।
ਸੰਸਦ 'ਚੋਂ ਜਿਨ੍ਹਾਂ 15 ਸੰਸਦ ਮੈਂਬਰਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਨ੍ਹਾਂ 'ਚੋਂ 9 ਕਾਂਗਰਸ, 2 ਸੀ.ਪੀ.ਐੱਮ., 3 ਡੀ.ਐੱਮ.ਕੇ. ਅਤੇ ਇਕ ਸੀ.ਪੀ.ਆਈ. ਪਾਰਟੀ 'ਚੋਂ ਹੈ। ਕਾਂਗਰਸ ਦੇ ਜਿਨ੍ਹਾਂ ਸੰਸਦ ਮੈਂਬਰਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਨ੍ਹਾਂ 'ਚ ਟੀ.ਐੱਨ. ਪ੍ਰਤਾਪਨ, ਹਿਬੀ ਇਡੇਨ, ਐੱਸ. ਜੋਤੀਮਣੀ, ਰਮੀਆ ਹਰੀਦਾਸ ਅਤੇ ਡੀਨ ਕੁਰੀਆਕੋਸ ਦਾ ਨਾਂ ਸ਼ਾਮਲ ਹੈ। ਇਨ੍ਹਾਂ ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਪ੍ਰਸਤਾਵ ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਦੁਆਰਾ ਲਿਆਂਦਾ ਗਿਆ ਸੀ, ਜਿਨੂੰ ਸਪੀਕਰ ਦੀ ਕੁਰਸੀ 'ਤੇ ਬੈਠੇ ਭਰਤਹਿਰੀ ਮਹਿਤਾਬ ਨੇ ਪਾਸ ਕੀਤਾ। ਇਨ੍ਹਾਂ ਸੰਸਦ ਮੈਂਬਰਾਂ ਨੂੰ ਸਰਦ ਰੁੱਤ ਸੈਸ਼ਨ ਦੇ ਬਚੇ ਹੋਏ ਦਿਨਾਂ ਤਕ ਲਈ ਸਸਪੈਂਡ ਕੀਤਾ ਗਿਆ ਹੈ। ਇਸ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰ ਲਗਾਤਾਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਦੇਖੇ ਗਏ।
ਇਸਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਡੇਰੇਕ ਓਬ੍ਰਾਇਨ ਨੂੰ ਸੈਸ਼ਨ ਦੇ ਬਚੇ ਹੋਏ ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ 'ਚ ਟੀ.ਐੱਮ.ਸੀ. ਨੇ ਕਿਹਾ ਕਿ ਜਵਾਬਦੇਹੀ ਤੋਂ ਬਚਣਾ ਭਾਜਪਾ ਦਾ ਸਭ ਤੋਂ ਮਜਬੂਤ ਪੱਖ ਹੈ।
ਚਿੰਤਾਜਨਕ: ਦੇਸ਼ 'ਚ ਨਸ਼ੇ ਲਈ ਹੋ ਰਿਹੈ 91 ਫ਼ੀਸਦੀ ਇੰਜੈਕਸ਼ਨ ਦਾ ਇਸਤੇਮਾਲ
NEXT STORY